ਪਰਥ: ਦਿਲ ਦੀ ਸਮੱਸਿਆ ਤੋਂ ਉਭਰਿਆ ਪੌਂਟਿੰਗ ਮੁੜ ਕੁਮੈਂਟਰੀ ਬਾਕਸ ’ਚ ਪੁੱਜਾ

0
241


ਪਰਥ, 3 ਦਸੰਬਰ

ਆਸਟਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਅੱਜ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਦਿਲ ਦੀ ਤਕਲੀਫ ਤੋਂ ਉਭਰਨ ਤੋਂ ਬਾਅਦ ਕੁਮੈਂਟਰੀ ਬਾਕਸ ਵਿੱਚ ਪਰਤ ਆਏ। ਟੈਸਟ ਮੈਚ ਦੇ ਤੀਜੇ ਦਿਨ ਲੰਚ ਦੇ ਸਮੇਂ ਪੌਂਟਿੰਗ ਦੀ ਤਬੀਅਤ ਖਰਾਬ ਹੋ ਗਈ ਸਤੀ ਤੇ ਉਨ੍ਹਾਂ ਦੀ ਛਾਤੀ ਵਿੱਚ ਦਰਦ ਸੀ ਅਤੇ ਚੱਕਰ ਆ ਰਿਹਾ ਸੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੌਂਟਿੰਗ ਨੇ ਮੈਚ ਦੇ ਚੌਥੇ ਦਿਨ ਅੱਜ ਚੈਨਲ ਸੈਵਨ ਨੂੰ ਕਿਹਾ, ‘ਮੈਂ ਕੱਲ੍ਹ ਬਹੁਤ ਲੋਕਾਂ ਨੂੰ ਡਰਾਇਆ ਸੀ ਅਤੇ ਇਹ ਮੇਰੇ ਲਈ ਖੁਦ ਡਰਾਉਣਾ ਪਲ ਸੀ।’





News Source link

LEAVE A REPLY

Please enter your comment!
Please enter your name here