ਨੱਢਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਬੈਠਕ

0
215


ਨਵੀਂ ਦਿੱਲੀ, 10 ਜਨਵਰੀ

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਪਾਰਟੀ ਦੇ ਕੌਮੀ ਪੱਧਰ ਦੇ ਜਨਰਲ ਸਕੱਤਰਾਂ ਨਾਲ ਬੈਠਕ ਕੀਤੀ। ਇਸ ਮੌਕੇ ਪਾਰਟੀ ਦੀ 16-17 ਜਨਵਰੀ ਨੂੰ ਹੋਣ ਵਾਲੀ ਕੌਮੀ ਕਾਰਜਕਾਰਨੀ ਦੇ ਏਜੰਡੇ ਉਤੇ ਵਿਚਾਰ-ਚਰਚਾ ਹੋਈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਆਗੂਆਂ ਨੇ ਪਾਰਟੀ ਦੀਆਂ ਜਾਰੀ ਜਥੇਬੰਦਕ ਤੇ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਦਾ ਜਾਇਜ਼ਾ ਲਿਆ। ਖਾਸ ਤੌਰ ’ਤੇ ਚੋਣਾਂ ਵਾਲੇ ਸੂਬਿਆਂ ਬਾਰੇ ਚਰਚਾ ਹੋਈ। ਪਾਰਟੀ ਦੀ ਕੌਮੀ ਕਾਰਜਕਾਰਨੀ ਵਿਚ ਆਗਾਮੀ ਚੋਣਾਂ ਦੀ ਰਣਨੀਤੀ ’ਤੇ ਚਰਚਾ ਹੋਵੇਗੀ। ਅਹਿਮੀਅਤ ਵਾਲੇ ਹੋਰ ਮੁੱਦੇ ਵੀ ਵਿਚਾਰੇ ਜਾਣਗੇ ਜਿਨ੍ਹਾਂ ਵਿਚ ਜੀ20 ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਪੂਰੇ ਮੁਲਕ ਵਿਚੋਂ ਇਸ ਵਿਚ ਸ਼ਾਮਲ ਹੋਣਗੇ। -ਪੀਟੀਆਈ  



News Source link

LEAVE A REPLY

Please enter your comment!
Please enter your name here