ਨੰਗਲ ’ਚ ਵੀਐੱਚਪੀ ਨੇਤਾ ਦੀ ਹੱਤਿਆ ਮਾਮਲੇ ’ਚ ਲੋੜੀਂਦਾ ਹਥਿਆਰ ਸਪਲਾਇਰ ਗ੍ਰਿਫ਼ਤਾਰ

0
156


ਨਵੀਂ ਦਿੱਲੀ, 19 ਅਗਸਤ

ਦਿੱਲੀ ਪੁਲੀਸ ਨੇ ਪੰਜਾਬ ਵਿੱਚ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੀ ਨੰਗਲ ਇਕਾਈ ਦੇ ਪ੍ਰਧਾਨ ਦੇ ਕਤਲ ਵਿੱਚ ਲੋੜੀਂਦੇ 22 ਸਾਲਾ ਹਥਿਆਰ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਬਿਆਨ ਵਿੱਚ ਕਿਹਾ ਕਿ ਲੁਧਿਆਣਾ ਵਸਨੀਕ ਧਰਮਿੰਦਰ ਕੁਮਾਰ ਨੂੰ ਸਪੈਸ਼ਲ ਸੈੱਲ ਅਤੇ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਸਾਂਝੇ ਅਪਰੇਸ਼ਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵਧੀਕ ਪੁਲੀਸ ਕਮਿਸ਼ਨਰ ਪੀਐੱਸ ਕੁਸ਼ਵਾਹਾ ਨੇ ਕਿਹਾ, ‘ਧਰਮਿੰਦ ਕੁਮਾਰ ਨੇ ਵੀਐੱਚਪੀ ਦੀ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦੀ ਹੱਤਿਆ ਵਿੱਚ ਵਰਤੇ ਹਥਿਆਰ ਮੱਧ ਪ੍ਰਦੇਸ਼ ਤੋਂ ਖਰੀਦੇ ਸਨ। 13 ਅਪਰੈਲ ਨੂੰ ਪ੍ਰਭਾਕਰ ਨੂੰ ਪੰਜਾਬ ਦੇ ਨੰਗਲ ਵਿੱਚ ਉਸ ਦੀ ਦੁਕਾਨ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ।’



News Source link