ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 13 ਮਈ
ਨਜ਼ਦੀਕੀ ਪਿੰਡ ਮਾਹਲਾਂ ਦੇ ਇੱਕ 35 ਸਾਲਾਂ ਦਾ ਨੌਜਵਾਨ ਸਤਨਾਮ ਸਿੰਘ ਉਰਫ਼ ਕਾਕਾ ਸਪੁੱਤਰ ਗੁਰਮੀਤ ਸਿੰਘ ਘਰ ਤੋਂ ਕੰਮ ਨੂੰ ਗਿਆ ਪਰ ਮੁੜ ਵਾਪਸ ਨਹੀਂ ਆਇਆ। ਉਸ ਨੂੰ ਦੋਸਤਾਂ, ਮਿੱਤਰਾਂ, ਸਕੇ ਸੰਬੰਧੀਆਂ ਹਰ ਥਾਂ ਤਲਾਸ਼ ਕੀਤਾ ਪਰ ਉਸ ਦਾ ਕੋਈ ਥਹੁ ਪਤਾ ਨਾ ਲੱਗਾ। ਜਿਸ ਦੀ ਪਰਿਵਾਰ ਵਾਲਿਆਂ ਨੇ ਪੁਲਿਸ ਚੌਂਕੀ ਬੇਲਾ ਸੂਚਨਾ ਦਿੱਤੀ ਤੇ ਪੁਲਿਸ ਨੇ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਬੇਲਾ ਚੌਂਕੀ ਦੀ ਪੁਲhਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।