ਨੈਦਰਲੈਂਡਜ਼ ਨਾਲ ਮੁਕਾਬਲੇ ਦੌਰਾਨ ਮੈਸੀ ’ਤੇ ਰਹਿਣਗੀਆਂ ਨਜ਼ਰਾਂ

0
220


ਦੋਹਾ, 8 ਦਸੰਬਰ

ਅਰਜਨਟੀਨਾ ਅਤੇ ਨੈਦਰਲੈਂਡਜ਼ ਵਿਚਾਲੇ ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਸਭਨਾਂ ਦੀ ਨਜ਼ਰ ਲਿਓਨਲ ਮੈਸੀ ’ਤੇ ਹੋਵੇਗੀ। ਮੈਸੀ ਵੀ ਇਸ ਮੈਚ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪੱਬਾਂ ਭਾਰ ਹੈ। ਉਸ ਦੀ ਕੋਸ਼ਿਸ਼ ਇਸ ਮੈਚ ਵਿੱਚ ਜਿੱਤ ਦਰਜ ਕਰਕੇ ਵਿਸ਼ਵ ਕੱਪ ’ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦੀ ਹੋਵੇਗੀ। ਅਰਜਨਟੀਨਾ ਅਤੇ ਨੈਦਰਲੈਂਡਜ਼ ਵਿਚਾਲੇ ਕੁਆਰਟਰ ਫਾਈਨਲ ਮੈਚ ਵਿੱਚ ਬਿਹਤਰੀਨ ਖੇਡ ਦੇਖਣ ਨੂੰ ਮਿਲੇਗੀ। ਫੁਟਬਾਲ ਦੇ ਸਭ ਤੋਂ ਵੱਡੇ ਮਹਾਕੁੰਭ ਦੇ ਇਸ ਪੜ੍ਹਾਅ ’ਤੇ ਇਹ ਮੈਚ ਮੈਸੀ ਦਾ ਆਖਿਰੀ ਮੈਚ ਹੋਣ ਦੀ ਸੰਭਾਵਨਾ ਵੀ ਵਧਾ ਦਿੱਤੀ ਹੈ। ਆਲਮੀ ਪੱਧਰ ’ਤੇ ਸੱਤ ਵਾਰ ਬਿਹਤਰੀਨ ਖਿਡਾਰੀ ਦਾ ਖਿਤਾਬ ਜੇਤੂ ਮੈਸੀ ਵਿਸ਼ਵ ਕੱਪ ਜਿੱਤਣ ਦੇ ਆਪਣੇ ਸੁਫਨੇ ਤੋਂ ਤਿੰਨ ਜਿੱਤਾਂ ਦੂਰ ਹੈ, ਪਰ ਦੋ ਵਿਅਕਤੀ ਉਸ ਦੀ ਰਾਹ ਰੋਕ ਸਕਦੇ ਹਨ। – ਏਪੀ





News Source link

LEAVE A REPLY

Please enter your comment!
Please enter your name here