ਨੇਪਾਲ: ਭਾਰਤੀ ਸਫ਼ਾਰਤਖ਼ਾਨੇ ਵੱਲੋਂ ਵਿਕਲਾਂਗਾਂ ਦੀ ਮਦਦ

Must read


ਕਾਠਮੰਡੂ, 11 ਦਸੰਬਰ

ਇੱਥੇ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਅੱਜ ਨੇਪਾਲ ਦੇ ਵਿਕਲਾਂਗ ਲੋਕਾਂ ਦੇ ਤੁਰਨ ਲਈ 90 ਤੋਂ ਵੱਧ ਸਟਿਕਸ ਵੰਡੀਆਂ । ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਸੰਭਾਲ ਕਰਨ ਵਾਲੀ ਗ਼ੈਰਸਰਕਾਰੀ ਸੰਸਥਾ (ਐੱਨਜੀਓ) ਡਿਸਏਬਲਡ ਕੇਅਰ ਨੇਪਾਲ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ। ਭਾਰਤੀ ਸਫ਼ਾਰਤਖ਼ਾਨੇ ਦੇ ਨੇਪਾਲ ਵਿੱਚ ਪਹਿਲੇ ਸਕੱਤਰ ਸ਼ਾਹਿਲ ਕੁਮਾਰ ਅਤੇ ਭਾਰਤ-ਨੇਪਾਲ ਫਾਊਂਡੇਸ਼ਨ ਦੇ ਸਕੱਤਰ ਬੀ ਪੀ ਕੋਇਰਾਲਾ ਨੇ ਐੱਨਜੀਓ ਦੇ ਪ੍ਰਧਾਨ ਬਿਰੋਧ ਖਤੀਵੜਾ ਨੂੰ 93 ਤੋਂ ਵੱਧ ਸਟਿਕਸ ਸੌਂਪੀਆਂ। ਸ਼ਾਹਿਲ ਕੁਮਾਰ ਨੇ ਕਿਹਾ ਕਿ ਫਾਊਂਡੇਸ਼ਨ ਨੇ ਨੇਪਾਲ ਤੇ ਭਾਰਤ ਦੇ ਲੋਕਾਂ ਨੂੰ ਜੋੜਨ ਵਿੱਚ ਮਦਦ ਕੀਤੀ ਹੈ। ਅੱਜ ਦੇ ਪ੍ਰੋਗਰਾਮ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਖਤੀਵੜਾ ਨੇ ਮਦਦ ਲਈ ਫਾਊਂਡੇਸ਼ਨ ਅਤੇ ਭਾਰਤੀ ਸਫ਼ਾਰਤਖ਼ਾਨੇ ਦਾ ਧੰਨਵਾਦ ਕੀਤਾ। -ਪੀਟੀਆਈ





News Source link

- Advertisement -

More articles

- Advertisement -

Latest article