ਨੂਹ ਹਿੰਸਾ ਦਾ ਮੁਲਜ਼ਮ ਮੁਕਾਬਲੇ ਮਗਰੋਂ ਗ੍ਰਿਫ਼ਤਾਰ

Must read


ਟ੍ਰਿਬਿਊਨ ਨਿਊਜ਼ ਸਰਵਿਸ

ਗੁਰੂਗ੍ਰਾਮ, 22 ਅਗਸਤ

ਨੂਹ ਪੁਲੀਸ ਨੇ 31 ਜੁਲਾਈ ਨੂੰ ਨੂਹ ਵਿਚ ਹੋਈ ਫਿਰਕੂ ਹਿੰਸਾ ਵਿਚ ਸ਼ਾਮਲ ਮੁਲਜ਼ਮ ਨੂੰ ਇਕ ਮੁਕਾਬਲੇ ਦੌਰਾਨ ਤੌਰੂ ਨੇੜਿਓਂ ਅਰਾਵਲੀਜ਼ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਆਮਿਰ ਵਜੋਂ ਹੋਈ ਹੈ, ਜੋ ਫਿਰਕੂ ਹਿੰਸਾ ਮਗਰੋਂ ਅਰਾਵਲੀ ਦੀਆਂ ਪਹਾੜੀਆਂ ’ਚ ਲੁਕਿਆ ਸੀ। ਆਮਿਰ ਨੇ ਸੋਮਵਾਰ ਰਾਤ ਨੂੰ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਸੀਆਈਏ ਟੀਮ ’ਤੇ ਗੋਲੀਆਂ ਚਲਾਈਆਂ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਇਕ ਗੋਲੀ ਆਮਿਰ ਦੀ ਲੱਤ ਵਿੱਚ ਲੱਗੀ। ਆਮਿਰ ਨੂੰ ਨਲਹਾਰ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ। ਉਂਜ ਤਲਾਸ਼ੀ ਦੌਰਾਨ ਪੁਲੀਸ ਨੇ ਮੁਲਜ਼ਮ ਕੋਲੋਂ ਦੇਸੀ ਕੱਟਾ ਤੇ ਪੰਜ ਗੋਲੀਆਂ ਬਰਾਮਦ ਕੀਤੀਆਂ ਹਨ। ਪਿਛਲੇ ਦਸ ਦਿਨਾਂ ’ਚ ਇਲਾਕੇ ਵਿਚ ਇਹ ਦੂਜਾ ਮੁਕਾਬਲਾ ਹੈ। ਪੁਲੀਸ ਮੁਤਾਬਕ ਮੁਕਾਬਲ ਸੋਮਵਾਰ ਰਾਤੀਂ ਸਾਢੇ ਦਸ ਵਜੇ ਦੇ ਕਰੀਬ ਹੋਇਆ।



News Source link

- Advertisement -

More articles

- Advertisement -

Latest article