ਨਿਕਾਰਾਗੁਆ ਮਾਮਲਾ: ਗੁਜਰਾਤ ਦੇ ਹਰ ਯਾਤਰੀ ਨੇ ਅਮਰੀਕਾ ’ਚ ਦਾਖਲ ਹੋਣ ’ਤੇ ਏਜੰਟਾਂ ਨੂੰ ਦੇਣੇ ਸਲ 60 ਤੋਂ 80 ਲੱਖ ਰੁਪਏ – punjabitribuneonline.com

0
232


ਅਹਿਮਦਾਬਾਦ, 2 ਜਨਵਰੀ

ਮਨੁੱਖ ਤਸਕਰੀ ਦੇ ਸ਼ੱਕ ਕਾਰਨ ਫਰਾਂਸ ਤੋਂ ਮੋੜੇ ਗਏ ਨਿਕਾਰਾਗੁਆ ਜਾਣ ਵਾਲੇ ਜਹਾਜ਼ ’ਚ ਸਵਾਰ ਗੁਜਰਾਤ ਦੇ 60 ਤੋਂ ਵੱਧ ਯਾਤਰੀਆਂ ਨੇ ਇਮੀਗ੍ਰੇਸ਼ਨ ਏਜੰਟਾਂ ਨੂੰ 60 ਲੱਖ ਤੋਂ 80 ਲੱਖ ਰੁਪਏ ਦੇਣੇ ਸਨ, ਜਿਨ੍ਹਾਂ ਨੇ ਨਿਕਾਰਾਗੁਆ ਪਹੁੰਚਣ ’ਤੇ ਉਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ। ਅਧਿਕਾਰੀਆਂ ਨੇ ਅੱਜ ਇਹ ਖੁਲਾਸਾ ਕੀਤਾ। ਜ਼ਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਨਿਕਾਰਾਗੁਆ ਜਾ ਰਹੀ ਇੱਕ ਉਡਾਣ ਜਿਸ 260 ਭਾਰਤੀਆਂ ਸਣੇ 303 ਯਾਤਰੀ ਸਵਾਰ ਸਨ, ਨੂੰ ਮਨੁੱਖੀ ਤਸਕਰੀ ਦੇ ਸ਼ੱਕ ਕਾਰਨ ਫਰਾਂਸ ਵਿੱਚ ਚਾਰ ਦਿਨ ਰੋਕ ਕੇ ਰੱਖਿਆ ਗਿਆ ਸੀ। ਇਹ ਉਡਾਣ ਲੰਘੇ ਵਰ੍ਹੇ 26 ਦਸੰਬਰ ਨੂੰ ਮੁੰਬਈ ਵਾਪਸ ਆਈ ਸੀ।



News Source link