ਇਟਲੀ: ਬੀਤੇ ਦਿਨ ਇਟਲੀ ਦੇ ਨੋਵੇਲਾਰਾ ਸ਼ਹਿਰ ਵਿਖੇ ਜੌਹਲ ਰੈਸਟੋਰੈਂਟ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਨਾਵਲਕਾਰ ਬਿੰਦਰ ਕੋਲੀਆਂਵਾਲ ਦੇ ਨਾਵਲ ‘ਬੁੱਢੇ ਬੋਹੜ ਦੀਆਂ ਜੜ੍ਹਾਂ’ ਉੱਪਰ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਅਹੁਦੇਦਾਰਾਂ ਨੇ ਭਾਗ ਲਿਆ। ਮੰਚ ਸੰਚਾਲਕ ਦਲਜਿੰਦਰ ਰਹਿਲ ਨੇ ਆਏ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਬਿੰਦਰ ਦੇ ਨਾਵਲ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਰਾਜੂ ਹਠੂਰੀਆ ਨੇ ਨਾਵਲਕਾਰ ਬਿੰਦਰ ਕੋਲੀਆਂਵਾਲ ਦੇ ਸਾਹਿਤਕ ਜੀਵਨ ਦਾ ਬਿਓਰਾ ਪੇਸ਼ ਕੀਤਾ।
ਸਭਾ ਦੇ ਉਪ ਪ੍ਰਧਾਨ ਰਾਣਾ ਅਠੌਲਾ ਨੇ ਵਿਸਥਾਰ ਵਿੱਚ ਨਾਵਲ ਬਾਰੇ ਪਰਚਾ ਪੇਸ਼ ਕੀਤਾ। ਜਿਸ ਵਿੱਚ ਉਨ੍ਹਾਂ ਨਾਵਲ ਦੇ ਵੱਖ ਵੱਖ ਪੱਖ ਸਾਂਝੇ ਕੀਤੇ ਅਤੇ ਇਸ ਦੇ ਮੁੱਖ ਵਿਸ਼ੇ ਬਾਰੇ ਦੱਸਿਆ ਕਿ ਕੁਝ ਸ਼ਾਤਰ ਕਿਸਮ ਦੇ ਲੋਕ ਵਹਿਮਾਂ ਭਰਮਾਂ ਦੇ ਜਾਲ ਵਿੱਚ ਫਸਾ ਕੇ ਆਮ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਦੇ ਹਨ, ਪਰ ਅੰਤ ਵਿੱਚ ਜਾਗਰੂਕ ਲੋਕਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਉਂਦੀਆਂ ਹਨ। ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਨਾਵਲ ਬਾਰੇ ਆਲੋਚਨਾਤਮਕ ਪੱਖ ਤੋਂ ਗੱਲ ਕੀਤੀ। ਉਨ੍ਹਾਂ ਨੇ ਨਾਵਲ ਦੇ ਸਾਹਿਤਕ ਬਿਰਤਾਂਤ ਦੇ ਨਾਲ ਕਮਾਲ ਦੀ ਸ਼ੁਰੂਆਤ ਅਤੇ ਆਸ਼ਾਵਾਦੀ ਅੰਤ ਨੂੰ ਲੇਖਕ ਦੀ ਪ੍ਰਾਪਤੀ ਦੱਸਿਆ। ਸਮੁੱਚੀ ਵਿਚਾਰ ਚਰਚਾ ਦੀ ਸਮੀਖਿਆ ਪ੍ਰੋ. ਜਸਪਾਲ ਸਿੰਘ ਨੇ ਕੀਤੀ।
ਪੁਸਤਕ ‘ਯਾਦਾਂ ਦੇ ਸੰਦੂਕ’ ਲੋਕ ਅਰਪਣ
ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ ਵੱਲੋਂ ਇੱਥੋਂ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਤਹਿਤ ਹਰ ਮਹੀਨੇ ਕਰਵਾਏ ਜਾਂਦੀ ਅਦਬੀ ਬੈਠਕ ਵਿੱਚ ਪੰਜਾਬੀ ਕਵਿੱਤਰੀ ਨੇਚਰਦੀਪ ਕਾਹਲੋਂ ਦੀ ਪਲੇਠੀ ਵਾਰਤਕ ਪੁਸਤਕ ‘ਯਾਦਾਂ ਦੇ ਸੰਦੂਕ’ ਲੋਕ ਅਰਪਣ ਕੀਤੀ ਗਈ। ਕਿਤਾਬ ਦੀ ਘੁੰਡ ਚੁਕਾਈ ਸਮੇਂ ਬੋਲਦਿਆਂ ਇਪਸਾ ਦੇ ਕਨਵੀਨਰ ਰੁਪਿੰਦਰ ਸੋਜ਼ ਨੇ ਨੇਚਰਦੀਪ ਕਾਹਲੋਂ ਦੀ ਲਿਖਣ ਸ਼ੈਲੀ ਬਾਰੇ ਚਾਨਣਾ ਪਾਇਆ ਅਤੇ ਇਸ ਪੁਸਤਕ ਨੂੰ ਇੱਕ ਚੰਗੀ ਵਾਰਤਕ ਪੁਸਤਕ ਦੱਸਿਆ। ਇਪਸਾ ਦੇ ਸਾਹਿਤ ਵਿੰਗ ਦੇ ਪ੍ਰਧਾਨ ਸੁਰਜੀਤ ਸੰਧੂ ਨੇ ਵੀ ਇਸ ਕਿਤਾਬ ਨੂੰ ਨਿੱਜੀ ਤਜਰਬੇ ਅਤੇ ਅਨੁਭਵ ਦੀ ਪੈਦਾਇਸ਼ ਦੱਸਦਿਆਂ ਇਸ ਕਿਤਾਬ ਨੂੰ ਪੜ੍ਹਣ ਦੀ ਸਿਫ਼ਾਰਸ਼ ਕੀਤੀ।
ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਪੱਤਰਕਾਰ ਅਤੇ ਕਵੀ ਪੁਸ਼ਪਿੰਦਰ ਤੂਰ, ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਤਰਸੇਮ ਸਿੰਘ ਸਹੋਤਾ, ਬਹਾਦਰ ਸਿੰਘ ਢਿੱਲੋਂ, ਗੁਰਦੀਪ ਸਿੰਘ ਮਲਹੋਤਰਾ ਆਦਿ ਪ੍ਰਮੁੱਖ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।

ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਸਰਬਸੰਮਤੀ ਨਾਲ ਚੋਣ
ਇਟਲੀ: ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਆਹੁਦੇਦਾਰਾਂ ਤੇ ਮੈਂਬਰਾਂ ਦੀ ਅਹਿਮ ਮੀਟਿੰਗ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸਭਾ ਦੇ ਪਿਛਲੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਪਿਛਲੀਆਂ ਸਾਰੀਆਂ ਨਿਯੁਕਤੀਆ ਨੂੰ ਭੰਗ ਕਰਦਿਆਂ ਨਵੀਂ ਚੋਣ ਦਾ ਮਤਾ ਪੇਸ਼ ਕੀਤਾ। ਇਸ ਵਿੱਚ ਸਭਾ ਵੱਲੋਂ ਸਰਬਸੰਮਤੀ ਨਾਲ ਨਾਵਲਕਾਰ ਬਿੰਦਰ ਕੋਲੀਆਂਵਾਲ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਵਿੱਚ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ, ਉਪ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ, ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ, ਸਕੱਤਰ ਯਾਦਵਿੰਦਰ ਸਿੰਘ ਬਾਗੀ, ਸਕੱਤਰ ਰਾਣਾ ਅਠੌਲਾ, ਖਜ਼ਾਨਚੀ ਰਾਜੂ ਹਠੂਰੀਆ, ਮੁੱਖ ਸਲਾਹਕਾਰ ਦਲਜਿੰਦਰ ਰਹਿਲ, ਸਲਾਹਕਾਰ ਨਿਰਵੈਲ ਸਿੰਘ ਢਿੱਲੋਂ, ਸਲਾਹਕਾਰ ਕਰਮਜੀਤ ਕੌਰ ਰਾਣਾ, ਸਲਾਹਕਾਰ ਸਤਵੀਰ ਸਾਂਝ, ਪ੍ਰੈੱਸ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ, ਸਹਾਇਕ ਪ੍ਰੈੱਸ ਸਕੱਤਰ ਗੁਰਸ਼ਰਨ ਸਿੰਘ ਸੋਨੀ, ਮੈਂਬਰ ਮੇਜਰ ਸਿੰਘ ਖੱਖ, ਨਰਿੰਦਰਪਾਲ ਸਿੰਘ ਪਨੂੰ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ, ਅਮਰਵੀਰ ਸਿੰਘ ਹੋਠੀ, ਪ੍ਰੇਮਪਾਲ ਸਿੰਘ, ਹਰਦੀਪ ਸਿੰਘ ਕੰਗ ਆਦਿ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।
ਇਸ ਸਮੇਂ ਸਭਾ ਦੇ ਸਮੂਹ ਅਹੁਦੇਦਾਰ ਤੇ ਮੈਂਬਰਾਂ ਵਿੱਚ ਬਲਵਿੰਦਰ ਸਿੰਘ ਚਾਹਲ, ਰਾਣਾ ਅਠੌਲਾ, ਰਾਜੂ ਹਠੂਰੀਆ, ਦਲਜਿੰਦਰ ਰਹਿਲ, ਬਿੰਦਰ ਕੋਲੀਆਂਵਾਲ, ਪ੍ਰੋ. ਜਸਪਾਲ ਸਿੰਘ, ਮੇਜਰ ਸਿੰਘ ਖੱਖ, ਸਿੱਕੀ ਝੱਜ ੀ ਪਿੰਡ ਵਾਲਾ, ਯਾਦਵਿੰਦਰ ਸਿੰਘ ਬਾਗੀ, ਨਰਿੰਦਰਪਾਲ ਸਿੰਘ ਪਨੂੰ, ਸਤਵੀਰ ਸਾਂਝ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ ਆਦਿ ਹਾਜ਼ਰ ਸਨ।
News Source link
#ਨਵਲ #ਬਢ #ਬਹੜ #ਦਆ #ਜੜਹ #ਤ #ਵਚਰ #ਗਸਟ