ਨਾਕਸ ਬਿਜਲੀ ਸਪਲਾਈ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਪ੍ਰਦਰਸ਼ਨ

Must read


ਪੱਤਰ ਪ੍ਰੇਰਕ

ਪਾਇਲ, 29 ਜੂਨ

ਮੋਟਰਾਂ ’ਤੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਘੁਡਾਣੀ ਕਲਾਂ ਦੇ ਕਿਸਾਨਾਂ ਵੱਲੋਂ ਬਿਲਾਸਪੁਰ ਗਰਿੱਡ ਅੱਗੇ ਚਾਰ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਖੇਤੀ ਮੋਟਰਾਂ ਨੂੰ ਜਾਂਦੀਆਂ ਸਪਲਾਈ ਲਾਈਨਾਂ ਵਿੱਚ ਪਿਛਲੇ ਚਾਰ ਦਿਨਾਂ ਤੋਂ ਨੁਕਸ ਪੈ ਰਿਹਾ ਸੀ ਜਿਸ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ। ਐੱਸਡੀਓ ਘੁਡਾਣੀ ਕਲਾਂ ਤੇ ਗਰਿੱਡ ਦੇ ਐੱਸਐੱਸਈ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜੋ ਬਿਜਲੀ ਸਪਲਾਈ ਘੱਟ ਮਿਲੀ ਹੈ ਉਸਦੀ ਵੀ ਪੂਰਤੀ ਕੀਤੀ ਜਾਵੇਗੀ। ਕਿਸਾਨਾਂ ਦੇ ਰੋਹ ਨੂੰ ਭਾਂਪਦਿਆਂ ਮੁਲਾਜ਼ਮਾਂ ਨੂੰ ਤੁਰੰਤ ਸਪੈਸ਼ਲ ਕੰਮ ਲਈ ਭੇਜਿਆ ਗਿਆ। ਕਿਸਾਨ ਬਿਜਲੀ ਸਪਲਾਈ ਚਾਲੂ ਹੋਣ ਤੱਕ ਗਰਿੱਡ ਅੱਗੇ ਧਰਨੇ ’ਤੇ ਹੀ ਬੈਠੇ ਰਹੇ। ਇਸ ਵੇਲੇ ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ ਘੁਡਾਣੀ, ਰਾਜਬੀਰ ਸਿੰਘ ਘੁਡਾਣੀ, ਜਾਗਰ ਸਿੰਘ, ਸੁਖਵੀਰ ਸਿੰਘ, ਮੋਹਨ ਸਿੰਘ, ਗੁਰਿੰਦਰ ਸਿੰਘ, ਦਵਿੰਦਰ ਸਿੰਘ ਮਕਸੂਦੜਾ, ਜੱਸਾ, ਕਾਲਾ ਤੇ ਹੋਰ ਕਿਸਾਨ ਵੀ ਸ਼ਾਮਲ ਸਨ।



News Source link

- Advertisement -

More articles

- Advertisement -

Latest article