Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacking forum

Hacklink panel

sakarya escort bayan

holiganbet

mavibet

jojobet

Antalya Escort Bayan

grandpashabet güncel giriş

matbet giriş

lunabet

mavibet

setrabet

jojobet giriş

betebet

Escort Antalya

jojobet

kingroyal

casibom

koora live

maritbet

Hacklink panel

test55

Hacklink panel

Hacklink giriş

capitolbet giriş

padişahbet

casibom

casibom

betsin

meritking

crypto scam

meritking

meritking

madridbet

meritking

spyhackerz

jojobet

şanlıurfa haber

royalbet

casibom

1xbet

vdcasino

vdcasino

kulisbet

holiganbet giriş

holiganbet

dedebet

holiganbet

32.1 C
Patiāla
Sunday, July 12, 2026

ਨਸਲਵਾਦ: ਇੱਕ ਕਹਾਣੀ

Must read


ਹਰਜੀਤ ਅਟਵਾਲ

ਜੇਮਜ਼ ਕੈਲਾਹਨ ਦੀ ਘੱਟਗਿਣਤੀ ਦੀ ਸਰਕਾਰ ਬਹੁਤੀ ਦੇਰ ਨਾ ਚੱਲ ਸਕੀ। ਪਾਰਲੀਮੈਂਟ ਵਿੱਚ ਉਹ ਨੋ-ਕੌਨਫੀਡੈਂਸ ਦੀ ਵੋਟ ਹਾਰ ਗਿਆ ਤੇ 4 ਮਈ ਨੂੰ ਆਮ ਚੋਣਾਂ ਦਾ ਐਲਾਨ ਹੋ ਗਿਆ। ਮਾਰਗਰੇਟ ਥੈਚਰ ਹਰ ਹਾਲਤ ਵਿੱਚ ਇਹ ਚੋਣ ਜਿੱਤਣਾ ਚਾਹੁੰਦੀ ਸੀ, ਬਦਲੇ ਵਿੱਚ ਭਾਵੇਂ ਇੰਗਲੈਂਡ ਵਿੱਚ ਲਹੂ ਦੀਆਂ ਨਦੀਆਂ ਵਗ ਜਾਣ। ਉਸ ਨੇ ਗੋਰਿਆਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਸਖ਼ਤ ਇਮੀਗ੍ਰੇਸ਼ਨ ਕਾਨੂੰਨ ਬਣਾਉਣ ਦੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ। ਉਸ ਦੇ ਭਾਸ਼ਣਾਂ ਦੀ ਸੁਰ ਪਰਵਾਸੀਆਂ ਦੇ ਖਿਲਾਫ਼ ਹੁੰਦੀ। ਮਾਰਗਰੇਟ ਥੈਚਰ ਨਸਲਵਾਦੀ ਪਾਰਟੀਆਂ ਨੂੰ ਵੀ ਸਿੱਧੇ-ਅਸਿੱਧੇ ਤਰੀਕੇ ਨਾਲ ਹਵਾ ਦੇ ਰਹੀ ਸੀ। ਇਸੇ ਸ਼ਹਿ ਅਧੀਨ ਸਾਊਥਾਲ ਦੇ ਹੈਂਬਰੋ ਪੱਬ ਵਿੱਚ ਨਸਲਵਾਦੀ ਸਰਗਰਮੀਆਂ ਵਧ ਗਈਆਂ। ਇਹ ਪੱਬ ਸਾਊਥਾਲ ਤੇ ਹੇਜ਼ ਵਿਚਕਾਰ ਪੈਂਦੀ ਨਹਿਰ ਕੰਢੇ ਸੀ। ਇਹ ਉਹੀ ਪੱਬ ਸੀ ਜਿਸ ਦੇ ਸਾਹਮਣੇ ਇੱਕ ਵਾਰ ਸਤਿਕਾਰ ਉੱਪਰ ਵੀ ਨਸਲਵਾਦੀਆਂ ਨੇ ਹਮਲਾ ਕੀਤਾ ਸੀ।

ਮਈ ਵਿੱਚ ਹੋਣ ਵਾਲੀਆਂ ਆਮ-ਚੋਣਾਂ ਵਿੱਚ ਸਾਊਥਾਲ ਵਿੱਚੋਂ ਨੈਸ਼ਨਲ ਫਰੰਟ ਦਾ ਉਮੀਦਵਾਰ ਜੌਹਨ ਫੇਅਰਹਰਸਟ ਵੀ ਖੜ੍ਹਾ ਸੀ। ਨੈਸ਼ਨਲ ਫਰੰਟ ਵਾਲੇ ਸਾਊਥਾਲ ਨੂੰ ਹਮੇਸ਼ਾਂ ਨਿਸ਼ਾਨੇ ’ਤੇ ਰੱਖਦੇ ਹੀ ਸਨ, ਜੌਹਨ ਫੇਅਰਹਰਸਟ ਦਾ ਚੋਣਾਂ ਵਿੱਚ ਖੜ੍ਹਾ ਹੋਣ ਦਾ ਭਾਵ ਗੜਬੜ ਕਰਨਾ ਸੀ। ਨੈਸ਼ਨਲ ਫਰੰਟ ਵਾਲੇ ਚੋਣ ਕੈਂਪੇਨ ਲਈ ਆਪਣੀ ਪਾਰਟੀ ਦੀ ਮੀਟਿੰਗ 23 ਅਪਰੈਲ ਨੂੰ ਸਾਊਥਾਲ ਦੇ ਟਾਊਨਹਾਲ ਵਿੱਚ ਕਰਨੀ ਚਾਹੁੰਦੇ ਸਨ ਤਾਂ ਜੋ ਉਨ੍ਹਾਂ ਨੂੰ ਪਬਲੀਸਿਟੀ ਮਿਲ ਸਕੇ। 11 ਅਪਰੈਲ ਨੂੰ ਆਈ.ਡਬਲਯੂ.ਏ. ਨੇ ਡੁਮੀਨੀਅਨ ਸਿਨਮੇ ਵਿੱਚ ਪਬਲਿਕ ਮੀਟਿੰਗ ਕੀਤੀ ਤੇ ਲੋਕਾਂ ਨੂੰ ਇਕੱਠੇ ਹੋ ਕੇ ਈਲਿੰਗ ਕੌਂਸਲ ਨੂੰ ਬੇਨਤੀ ਕਰਨ ਲਈ ਪ੍ਰੇਰਿਆ ਕਿ ਇਸ ਮੀਟਿੰਗ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸਾਊਥਾਲ ਦੇ ਸਾਰੇ ਭਾਈਚਾਰੇ ਇਸ ਮਾਮਲੇ ਵਿੱਚ ਇਕੱਠੇ ਸਨ। ਆਈ.ਡਬਲਯੂ.ਏ. ਨੇ ਦਸ ਹਜ਼ਾਰ ਲੋਕਾਂ ਦੇ ਦਸਤਖ਼ਤ ਕਰਵਾਏ ਤੇ ਪੰਜ ਹਜ਼ਾਰ ਲੋਕਾਂ ਦੇ ਜਲੂਸ ਦੀ ਸ਼ਕਲ ਵਿੱਚ ਸਾਊਥਾਲ ਟਾਊਨਹਾਲ ਜਾ ਕੇ ਈਲਿੰਗ ਕੌਂਸਲ ਨੂੰ ਪਟੀਸ਼ਨ ਪੇਸ਼ ਕੀਤੀ ਕਿ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਨੈਸ਼ਲਨ ਫਰੰਟ ਨੂੰ ਇਹ ਮੀਟਿੰਗ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਈਲਿੰਗ ਕੌਂਸਲ ਉੱਪਰ ਕੰਜ਼ਰਵੇਟਿਵ ਪਾਰਟੀ ਦਾ ਹੀ ਕੰਟਰੋਲ ਸੀ। ਉਨ੍ਹਾਂ ਨੇ ਪਟੀਸ਼ਨ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ। ਇਸ ’ਤੇ ਸ਼ਿਵ ਭਾਰਦਵਾਜ ਨੇ ਸਾਊਥਾਲ ਦੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ 23 ਅਪਰੈਲ ਨੂੰ ਆਪਣੀਆਂ ਦੁਕਾਨਾਂ ਤੇ ਹੋਰ ਅਦਾਰੇ ਦੁਪਹਿਰ ਇੱਕ ਵਜੇਂ ਤੋਂ ਬਾਅਦ ਵਿਰੋਧ ਵਜੋਂ ਬੰਦ ਰੱਖੇ ਜਾਣ।

ਸਿਰਫ਼ ਆਈ.ਡਬਲਯੂ.ਏ. ਨੇ ਹੀ ਕੌਂਸਲ ਨੂੰ ਬੇਨਤੀ ਨਹੀਂ ਕੀਤੀ ਬਲਕਿ ਸਥਾਨਕ ਚਰਚਾਂ ਨੇ, ਕਮਿਸ਼ਨ ਫਾਰ ਰੇਸ਼ੀਅਲ ਇਕੁਐਲਿਟੀ ਨੇ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਮੀਟਿੰਗ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਕੀਤੀ। ਲੋਕਾਂ ਦੇ ਏਨੇ ਵਿਰੋਧ ਦੇ ਬਾਵਜੂਦ ਈਲਿੰਗ ਕੌਂਸਲ ਨੇ ਰਾਜਨੀਤਕ ਪਾਰਟੀ ਨੂੰ ਮੀਟਿੰਗ ਕਰਨ ਦੇ ਬਰਾਬਰੀ ਹੱਕ ਦੇ ਕਾਨੂੰਨ ਤਹਿਤ ਮੀਟਿੰਗ ਕਰਨ ਦਿੱਤੀ। ਲੋਕਾਂ ਦਾ ਰੋਹ ਦੇਖ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਊਥਾਲ ਵਿੱਚ ਪੁਲੀਸ ਬੁਲਾ ਲਈ ਗਈ।

ਨੈਸ਼ਨਲ ਫਰੰਟ ਦੀ ਮੀਟਿੰਗ ਸ਼ਾਮ ਨੂੰ ਸਾਢੇ ਸੱਤ ਵਜੇ ਹੋਣੀ ਸੀ। ਸਭਾ ਦੇ ਮੈਂਬਰਾਂ ਨੇ ਡੁਮੀਨੀਅਨ ਸਿਨਮੇ ਤੋਂ ਜਲੂਸ ਦੇ ਰੂਪ ਵਿੱਚ ਸ਼ਾਂਤਮਈ ਮਾਰਚ ਕਰਨਾ ਸੀ ਤੇ ਪੰਜ ਵਜੇ ਟਾਊਨਹਾਲ ਅੱਗੇ ਤੇ ਆਲੇ ਦੁਆਲੇ ਦੀਆਂ ਸੜਕਾਂ ’ਤੇ ਜਾ ਬਹਿਣਾ ਸੀ। ਰਾਣੇ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਉਹ ਆਪਣੇ ਦੋਸਤਾਂ ਨਾਲ ਦੁਪਹਿਰੇ ਹੀ ਘਰੋਂ ਚਲੇ ਗਿਆ ਸੀ। ਸਾਊਥਾਲ ਯੂਥ ਮੂਵਮੈਂਟ ਵਾਲੇ ਜੋ ਇਸ ਮਾਮਲੇ ਵਿੱਚ ਬਹੁਤਾ ਨਹੀਂ ਸਨ ਬੋਲ ਰਹੇ, ਕੁਝ ਲੋਕਾਂ ਨੂੰ ਡਰ ਸੀ ਕਿ ਇਹ ਕੋਈ ਗੜਬੜ ਨਾ ਕਰਨ।

ਸਾਊਥਾਲ ਯੂਥ ਮੂਵਮੈਂਟ ਵਾਲੇ ਦੁਪਹਿਰ ਤੋਂ ਜਲਦ ਬਾਅਦ ਹੀ ਟਾਊਨਹਾਲ ਦੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਦੂਜੇ ਪਾਸਿਓਂ ਪੁਲੀਸ ਦੀ ਨਫਰੀ ਵੀ ਵਧਾਈ ਜਾਣ ਲੱਗੀ। ਘੋੜ-ਪੁਲੀਸ ਵੀ ਆ ਗਈ ਸੀ। ਘੋੜ-ਪੁਲੀਸ ਦਾ ਦੂਜਾ ਨਾਂ ਹੁੰਦਾ ਹੈ- ਦਹਿਸ਼ਤ। ਪੁਲੀਸ ਨੇ ਟਾਊਨ ਹਾਲ ਦੇ ਦੁਆਲੇ ਦਾ ਸਾਰਾ ਇਲਾਕਾ ਹੀ ਸੀਲ ਕਰ ਦਿੱਤਾ। ਕੁਝ ਦਰਜਨ ਲੋਕਾਂ ਦੀ ਮੀਟਿੰਗ ਲਈ ਤਕਰੀਬਨ ਤਿੰਨ ਹਜ਼ਾਰ ਪੁਲੀਸ ਹਾਜ਼ਰ ਸੀ। ਪੁਲੀਸ ਕੋਲ ਸਵਾ-ਡੇਢ ਫੁੱਟ ਦਾ ਰਬੜ ਦਾ ਖਾਸ ਡੰਡਾ ਸੀ, ਜਿਸ ਨੂੰ ਟਰੰਜਨ ਕਹਿੰਦੇ ਸਨ। ਇਹ ਪੁਲੀਸ ਦਾ ਖਾਸ ਹਥਿਆਰ ਸੀ। ਇਸ ਦੀ ਮਾਰ ਹੱਡੀਆਂ ਤੋੜ ਸਕਦੀ ਸੀ। ਇਹ ਹਥਿਆਰ ਭੀੜ ਨੂੰ ਕਾਬੂ ਕਰਨ ਲਈ ਵਰਤਿਆ ਜਾਂਦਾ ਸੀ, ਇਸ ਨੂੰ ਭਾਰਤੀ ਲਾਠੀਚਾਰਜ ਦਾ ਨਵਿਆਇਆ ਹੋਇਆ ਬਦਲ ਕਿਹਾ ਜਾ ਸਕਦਾ ਹੈ।

ਉਸ ਦਿਨ ਸਾਊਥਾਲ ਵਿੱਚ ਲੋਕਾਂ ਦਾ ਸਮੁੰਦਰ ਉਮੜ ਆਇਆ। ਏਡਾ ਵੱਡਾ ਇਕੱਠ ਕਿਸੇ ਨੇ ਪਹਿਲਾਂ ਨਹੀਂ ਦੇਖਿਆ ਹੋਏਗਾ। ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਹੀ ਸਨ ਜਿਨ੍ਹਾਂ ਵਿੱਚ ਸਾਊਥਾਲ ਯੂਥ ਮੂਵਮੈਂਟ ਤੋਂ ਬਿਨਾਂ ਐਂਟੀ-ਨਾਜ਼ੀ ਗਰੁੱਪ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵਿਰੋਧ ਕਰ ਰਹੀਆਂ ਸਨ। ਇਹ ਨੌਜਵਾਨ ਨਾਅਰੇ ਲਾ ਰਹੇ ਸਨ। ਇਨ੍ਹਾਂ ਦਾ ਰੋਹ ਦੇਖ ਕੇ ਪੁਲੀਸ ਨੂੰ ਲੱਗਿਆ ਕਿ ਜਲਦੀ ਹੀ ਇਹ ਗੜਬੜ ਕਰਨਗੇ। ਅਚਾਨਕ ਪੁਲੀਸ ਨੇ ਕੰਟਰੋਲ ਕਰਨ ਦੇ ਬਹਾਨੇ ਨੌਜਵਾਨਾਂ ਦੀ ਭੀੜ ਉੱਪਰ ਹਮਲਾ ਕਰ ਦਿੱਤਾ। ਉਨ੍ਹਾਂ ਦੇ ਹੱਥਾਂ ਵਿੱਚ ਟਰੰਜਨ ਜਿਹਾ ਹਥਿਆਰ ਸੀ। ਟਰੰਜਨ ਡੇਢ ਕੁ ਫੁੱਟ ਮੋਟੇ ਡੰਡੇ ਵਰਗਾ ਹਥਿਆਰ ਸੀ ਜਿਸ ਦੀ ਇੰਨੀ ਸੱਟ ਵੱਜਦੀ ਸੀ ਕਿ ਇਸ ਦੀ ਮਾਰ ਆਮ ਬੰਦੇ ਲਈ ਅਸਹਿ ਬਣ ਜਾਂਦੀ। ਪੁਲੀਸ ਲੋਕਾਂ ਨੂੰ ਟਰੰਜਨ ਨਾਲ ਮਾਰ ਰਹੀ ਸੀ। ਵਿਰੋਧ ਕਰਨ ਵਾਲਿਆਂ ਵਿੱਚ ਬਲੇਅਰ ਪੀਚ ਨਾਂ ਦਾ ਇੱਕ ਅਧਿਆਪਕ ਵੀ ਸੀ ਜਿਸ ਦਾ ਪਿਛੋਕੜ ਨਿਊਜ਼ੀਲੈਂਡ ਤੋਂ ਸੀ। ਇੱਕ ਪੁਲੀਸ ਮੈਨ ਨੇ ਪੂਰੇ ਜ਼ੋਰ ਨਾਲ ਟਰੰਜਨ ਬਲੇਅਰ ਪੀਚ ਦੇ ਸਿਰ ਵਿੱਚ ਮਾਰਿਆ। ਸ਼ਾਇਦ ਉਸ ਨੂੰ ਗੁੱਸਾ ਹੋਵੇਗਾ ਕਿ ਗੋਰਾ ਹੋ ਕੇ ਕਾਲਿਆਂ ਦਾ ਸਾਥ ਦੇ ਰਿਹਾ ਹੈ। ਟਰੰਜਨ ਉਸ ਦੇ ਸਿਰ ਵਿੱਚ ਏਨੀ ਜ਼ੋਰ ਦਾ ਵੱਜਾ ਕਿ ਉਹ ਥਾਵੇਂ ਹੀ ਡਿੱਗ ਪਿਆ। ਕੁਝ ਲੋਕ ਉਸ ਨੂੰ ਸਾਂਭਣ ਲੱਗ ਪਏ। ਹਸਪਤਾਲ ਜਾਣ ਤੋਂ ਪਹਿਲਾਂ ਹੀ ਬਲੇਅਰ ਪੀਚ ਪੂਰਾ ਹੋ ਗਿਆ।

ਪੁਲੀਸ ਨੇ ਲੋਕਾਂ ਨੂੰ ਧੈਹ-ਧੈਹ ਕੁੱਟਣਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਵੀ ਪੁਲੀਸ ਨੂੰ ਸਖ਼ਤ ਵਕਤ ਦਿਖਾਇਆ। ਕਈ ਪੁਲੀਸ ਵਾਲੇ ਕੁੱਟੇ ਗਏ। ਉਹ ਆਪਣੀਆਂ ਟੋਪੀਆਂ ਛੱਡ ਕੇ ਭੱਜ ਗਏ। ਅੱਠ ਸੌ ਨੌਜਵਾਨ ਫੜ ਲਏ ਗਏ। ਬਹੁਤ ਸਾਰੇ ਜ਼ਖ਼ਮੀ ਹੋਏ। ਪੁਲੀਸ ਵਾਲੇ ਵੀ ਘੱਟ ਜ਼ਖ਼ਮੀ ਨਹੀਂ ਸਨ। ਸਤਿਕਾਰ ਨੂੰ ਰਾਣੇ ਦਾ ਫਿਕਰ ਸੀ। ਉਸ ਨੇ ਮੁੰਡੇ ਨੂੰ ਏਧਰ-ਓਧਰ ਬਹੁਤ ਲੱਭਿਆ, ਪਰ ਉਹ ਕਿਤੇ ਨਾ ਦਿਸਿਆ। ਫਿਰ ਪਤਾ ਲੱਗਾ ਕਿ ਰਾਣੇ ਨੂੰ ਵੀ ਫੜ ਲਿਆ ਗਿਆ ਹੈ। ਆਈ.ਡਬਲਯੂ.ਏ. ਵੱਲੋਂ ਪੁਲੀਸ ਨਾਲ ਗੱਲਬਾਤ ਕਰਨ ’ਤੇ ਬਹੁਤ ਸਾਰੇ ਮੁੰਡੇ ਛੱਡ ਦਿੱਤੇ ਗਏ, ਪਰ ਫਿਰ ਵੀ 342 ਮੁੰਡਿਆਂ ਨੂੰ ਚਾਰਜ ਕਰ ਲਿਆ ਗਿਆ। ਰਾਣਾ ਵੀ ਉਨ੍ਹਾਂ ਵਿੱਚੋਂ ਇੱਕ ਸੀ।

ਇਹ ਪਹਿਲੀ ਵਾਰ ਸੀ ਕਿ ਰਾਣਾ ਰਾਤ ਵੇਲੇ ਘਰ ਨਹੀਂ ਸੀ। ਕਿਤੇ ਛੁੱਟੀਆਂ ’ਤੇ ਗਿਆ ਹੋਵੇ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਉਹ ਰਾਤ ਨੂੰ ਘਰ ਹੀ ਹੁੰਦਾ ਸੀ, ਭਾਵੇਂ ਲੇਟ ਮੁੜੇ। ਜੀਤੀ ਸਾਰੀ ਰਾਤ ਖਿੜਕੀ ਦੇ ਪਰਦੇ ਹਟਾ ਕੇ ਬਾਹਰ ਹੀ ਦੇਖਦੀ ਰਹੀ। ਰਾਣੇ ਦੀ ਕਾਰ ਘਰ ਹੀ ਸੀ ਇਸ ਲਈ ਉਹ ਹੋਰ ਵੀ ਫਿਕਰਵੰਦ ਹੋ ਰਹੀ ਸੀ। ਸਤਿਕਾਰ ਉਸ ਨੂੰ ਹੌਸਲਾ ਦਿੰਦਾ ਕਿ ਉਹ ਫਿਕਰ ਨਾ ਕਰੇ, ਦੋਸਤਾਂ ਨਾਲ ਕਿਤੇ ਠਹਿਰ ਗਿਆ ਹੋਵੇਗਾ, ਆ ਜਾਵੇਗਾ।

ਸਵੇਰੇ ਉਹ ਮੁੰਡੇ ਦਾ ਫਿਕਰ ਕਰਦੀ ਪਰੇਸ਼ਾਨੀ ਦੀ ਹਾਲਤ ਵਿੱਚ ਹੀ ਕੰਮ ’ਤੇ ਚਲੇ ਗਈ। ਸਤਿਕਾਰ ਦੀ ਛੁੱਟੀ ਸੀ। ਉਹ ਸੋਚ ਰਿਹਾ ਸੀ ਰਾਣੇ ਨੂੰ ਅੱਜ ਕਿਸੇ ਨਾ ਕਿਸੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਉਸ ਨੂੰ ਜ਼ਮਾਨਤ ਕਰਾਉਣ ਦੀ ਤਿਆਰੀ ਕਰਨੀ ਚਾਹੀਦੀ ਹੈ। ਉਸ ਨੇ ਸ਼ਿਵ ਭਾਰਦਵਾਜ ਨੂੰ ਫੋਨ ਕੀਤਾ। ਉਸ ਨੇ ਸਭਾ ਦੇ ਦਫ਼ਤਰ ਆਉਣ ਲਈ ਕਿਹਾ। ਪਤਾ ਲੱਗ ਗਿਆ ਸੀ ਕਿ ਸਾਰੇ ਮੁੰਡਿਆਂ ਨੂੰ ਸ਼ਾਮ ਵੇਲੇ ਬਾਰਨੈੱਟ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਜੀਤੀ ਘੰਟੇ ਕੁ ਬਾਅਦ ਹੀ ਕੰਮ ਤੋਂ ਵਾਪਸ ਮੁੜ ਆਈ। ਸਤਿਕਾਰ ਨੂੰ ਦੇਖਦੀ ਹੀ ਫਿਸ ਪਈ ਤੇ ਬੋਲੀ, ‘‘ਤੁਹਾਨੂੰ ਪਤਾ ਕਿ ਰਾਣਾ ਪੁਲੀਸ ਦੀ ਹਿਰਾਸਤ ਵਿੱਚ ਐ?’’

‘‘ਓ ਕੋਈ ਗੱਲ ਨਹੀਂ, ਜਵਾਨ ਮੁੰਡਾ, ਏਦਾਂ ਦੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ, ਘਬਰਾ ਨਾ, ਉਹ ਕਿਹੜਾ ਇਕੱਲਾ, ਸਾਢੇ ਤਿੰਨ ਸੌ ਮੁੰਡੇ ਆ।’’ ਸਤਿਕਾਰ ਨੇ ਉਸ ਨੂੰ ਹੌਸਲਾ ਦੇਣ ਲਈ ਕਿਹਾ।

‘‘ਤੁਹਾਨੂੰ ਮੁੰਡੇ ਦੇ ਜੇਲ੍ਹ ਜਾਣ ’ਤੇ ਕੋਈ ਫਿਕਰ ਨਹੀਂ?’’ ਉਹ ਹੈਰਾਨ ਹੋਈ ਸਤਿਕਾਰ ਵੱਲ ਦੇਖੀ ਜਾ ਰਹੀ ਸੀ। ਫਿਰ ਅਚਾਨਕ ਰੋਣ ਲੱਗ ਪਈ ਤੇ ਬੋਲੀ, ‘‘ਹਾਏ ਓਏ ਸ਼ਹੀਦੋ, ਹੁਣ ਮੈਂ ਕੀ ਕਰਾਂ, ਮੁੰਡਾ ਮੇਰਾ ਜੇਲ੍ਹ ’ਚ ਐ, ਮੈਂ ਕਿੱਥੇ ਜਾਵਾਂ!’’

‘‘ਕਿਉਂ ਕਮਲ ਕੁੱਟੀ ਜਾਨੀ ਆਂ, ਪਤਾ ਲੱਗ ਗਿਆ ਕਿ ਉਨ੍ਹਾਂ ਨੂੰ ਬਾਰਨੈੱਟ ਕੋਰਟ ਵਿੱਚ ਪੇਸ਼ ਕਰਨਾ, ਮੈਂ ਜਾਨਾਂ, ਜ਼ਮਾਨਤ ਕਰਾ ਕੇ ਲਿਆਉਂਦਾਂ।’’

***

ਐੱਸ.ਵਾਈ.ਐੱਮ. ਨੇ ਬਲੇਅਰ ਪੀਚ ਦੀ ਦੇਹ ਨੂੰ ਡੁਮੀਨੀਅਨ ਸਿਨਮੇ ਵਿੱਚ ਰੱਖ ਕੇ ਗਾਰਡ ਆਫ ਆਨਰ ਪੇਸ਼ ਕੀਤਾ। ਦਸ ਹਜ਼ਾਰ ਲੋਕ ਬਲੇਅਰ ਪੀਚ ਦੇ ਫਿਊਨਰਲ ਵਿੱਚ ਸ਼ਾਮਲ ਹੋਏ ਤੇ ਸ਼ਰਧਾਂਜਲੀਆਂ ਦਿੱਤੀਆਂ। ਕੁਝ ਦਿਨ ਬਾਅਦ ਪੰਦਰਾਂ ਹਜ਼ਾਰ ਲੋਕਾਂ ਨੇ ਬਲੇਅਰ ਪੀਚ ਦੀ ਯਾਦ ਵਿੱਚ ਸਾਊਥਾਲ ਵਿੱਚ ਸ਼ਾਂਤ-ਮਾਰਚ ਕੀਤਾ।

ਫੜੇ ਗਏ ਨੌਜਵਾਨਾਂ ਉੱਪਰ ਸੰਖੇਪ ਜਿਹਾ ਮੁਕੱਦਮਾ ਚੱਲਿਆ ਤੇ ਸਭ ਨੂੰ ਬਰੀ ਕਰ ਦਿੱਤਾ ਗਿਆ। ਇਨ੍ਹਾਂ ਦਿਨਾਂ ਵਿੱਚ ਕੁਝ ਅਜਿਹੇ ਕੇਸ ਵੀ ਦੇਖੇ ਗਏ ਕਿ ਏਸ਼ੀਅਨ ਮੁੰਡੇ ਇਕੱਲੇ-ਦੁਕੱਲੇ ਗੋਰਿਆਂ ਨੂੰ ਦੇਖ ਕੇ ਉਨ੍ਹਾਂ ਉੱਪਰ ਹਮਲੇ ਕਰਨ ਲੱਗੇ ਸਨ। ਇਸ ਦੀ ਆਈ.ਡਬਲਯੂ.ਏ. ਤੇ ਹੋਰ ਏਸ਼ੀਅਨ ਭਾਈਚਾਰੇ ਵੱਲੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਸੀ।

***

ਸਾਊਥਾਲ ਦਾ ਹੈਂਬਰੋ ਟੈਵਰਨ ਪੱਬ ਨਸਲਵਾਦੀ ਗਤੀਵਿਧੀਆਂ ਦਾ ਗੜ੍ਹ ਹੀ ਸੀ। ਇੱਥੇ ਨਸਲਵਾਦੀ ਸੰਗੀਤਕ ਗਰੁੱਪ ਆ ਕੇ ਪ੍ਰੋਗਰਾਮ ਦਿੰਦੇ ਸਨ। ਤੇ ਉਨ੍ਹਾਂ ਨੂੰ ਦੇਖਣ-ਸੁਣਨ ਲਈ ਨਸਲਵਾਦੀ ਦੂਰੋਂ ਦੂਰੋਂ ਆਇਆ ਕਰਦੇ ਸਨ। ਇਹ ਆ ਕੇ ਇਲਾਕੇ ਵਿੱਚ ਖਰੂਦ ਵੀ ਕਰਦੇ ਸਨ।

ਜੁਲਾਈ ਦੇ ਸ਼ੁਰੂ ਦੇ ਦਿਨ ਸਨ। ਪ੍ਰਸਿੱਧ ਨਸਲਵਾਦੀ ਗਾਇਕਾਂ ਦਾ ਗਰੁੱਪ ਓ.ਆਈ. ਹੈਂਬਰੋ ਟੈਵਰਨ ਵਿੱਚ ਪ੍ਰੋਗਰਾਮ ਦੇ ਰਿਹਾ ਸੀ। ਇਸ ਦੀ ਕਾਫ਼ੀ ਮਸ਼ਹੂਰੀ ਵੀ ਕੀਤੀ ਗਈ ਸੀ। ਪੱਬ ਦੇ ਮਾਲਕ ਨੇ ਆਲੇ ਦੁਆਲੇ ਦੇ ਲੋਕਾਂ ਤੇ ਦੁਕਾਨਦਾਰਾਂ ਨੂੰ ਹਦਾਇਤ ਕਰ ਦਿੱਤੀ ਕਿ ਸਕਿੰਨ ਹੈੱਡ ਪੱਬ ਵਿੱਚ ਆ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਤੇ ਘਰਾਂ ਨੂੰ ਬੰਦ ਰੱਖਣਾ ਚਾਹੀਦਾ ਹੈ ਤੇ ਆਮ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣਾ ਚਾਹੀਦਾ ਹੈ। ਕੁਝ ਲੋਕ ਇਸ ਸ਼ਿਕਾਇਤ ਨੂੰ ਲੈ ਕੇ ਪੁਲੀਸ ਕੋਲ ਗਏ, ਪਰ ਪੁਲੀਸ ਨੇ ਇਸ ਨੂੰ ਅਫ਼ਵਾਹ ਕਹਿ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਸ਼ਾਮ ਹੁੰਦਿਆਂ ਹੀ ਸਕਿੰਨ ਹੈੱਡਾਂ ਦੀਆਂ ਹੇੜ੍ਹਾਂ ਹੈਂਬਰੋ ਟੈਵਰਨ ਪੁੱਜਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੇ ਪੱਬ ਦੇ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ। ਦੁਕਾਨਦਾਰਾਂ ਨੂੰ ਗਾਲ੍ਹਾਂ ਕੱਢਣ ਲੱਗੇ। ਔਰਤਾਂ ਨੂੰ ਧੱਕੇ ਮਾਰਦੇ। ਉਹ ਨਸਲਵਾਦੀ ਨਾਅਰੇ ਲਾ ਰਹੇ ਸਨ, ‘ਬਲੈਕ ਪੀਪਲ, ਗੋ ਹੋਮ’। ਹੁਣ ਤੱਕ ਸਾਰੇ ਸਾਊਥਾਲ ਵਿੱਚ ਇਹ ਖ਼ਬਰ ਫੈਲ ਚੁੱਕੀ ਸੀ। ਇਲਾਕੇ ਦੇ ਏਸ਼ੀਅਨ ਨੌਜਵਾਨ ਪਹਿਲਾਂ ਹੀ ਚੌਕਸ ਸਨ। ਉਹ ਹੈਂਬਰੋ ਟੈਵਰਨ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਹੌਲੀ ਹੌਲੀ ਪੁਲੀਸ ਵੀ ਵੱਡੀ ਗਿਣਤੀ ਵਿੱਚ ਆ ਗਈ ਤਾਂ ਜੋ ਭੀੜ ਸਕਿੰਨ ਹੈੱਡਾਂ ਉੱਪਰ ਹਮਲਾ ਨਾ ਕਰੇ।

ਏਸ਼ੀਅਨ ਨੌਜਵਾਨ ਗੁੱਸੇ ਵਿੱਚ ਸਨ। ਉਨ੍ਹਾਂ ਨੇ ਖਾਲੀ ਬੋਤਲਾਂ ਦਾ ਇੰਤਜ਼ਾਮ ਕੀਤਾ ਤੇ ਨੇੜੇ ਦੇ ਪੈਟਰੌਲ ਪੰਪ ਤੋਂ ਪੈਟਰੌਲ ਨਾਲ ਬੋਤਲਾਂ ਭਰ ਲਈਆਂ ਤੇ ਇਨ੍ਹਾਂ ਦੇ ਪੈਟਰੌਲ ਬੰਬ ਬਣਾ ਲਏ ਤੇ ਲੱਗੇ ਇਹ ਬੰਬ ਹੈਂਬਰੋ ਪੱਬ ਵੱਲ ਸੁੱਟਣ ਤੇ ਕੁਝ ਮਿੰਟਾਂ ਵਿੱਚ ਹੀ ਪੱਬ ਨੂੰ ਅੱਗ ਲੱਗ ਗਈ। ਕੁਝ ਬੰਬ ਪੁਲੀਸ ’ਤੇ ਵੀ ਡਿੱਗੇ। ਪੁਲੀਸ ਨੇ ਪੱਬ ਵਿੱਚੋਂ ਸਾਰੇ ਸਕਿੰਨ ਹੈੱਡਾਂ ਤੇ ਗਾਉਣ ਵਾਲਿਆਂ ਨੂੰ ਸੁਰੱਖਿਅਤ ਕੱਢ ਕੇ ਹੇਜ਼ ਵੱਲ ਨੂੰ ਭਜਾ ਦਿੱਤਾ, ਇਵੇਂ ਇਨਸਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ, ਪਰ ਹੈਂਬਰੋ ਪੱਬ ਕੁਝ ਮਿੰਟਾਂ ਵਿੱਚ ਹੀ ਲਟ-ਲਟ ਬਲਣ ਲੱਗਾ। ਭੀੜ ਨੇ ਪੁਲੀਸ ਦੀਆਂ ਕਾਰਾਂ ਨੂੰ ਵੀ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਇਵੇਂ ਪੁਲੀਸ ਨੂੰ ਵੀ ਭਾਜੜਾਂ ਪੈ ਗਈਆਂ। ਪੂਰਾ ਐਕਸ਼ਨ ਕਰਨ ਵਾਲੇ ਮੁੱਖ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਤੇ ਪੁਲੀਸ ਨੇ ਭੀੜ ਵਿੱਚੋਂ ਅਣਭੋਲ ਜਿਹੇ ਸੱਤਰ ਏਸ਼ੀਅਨ ਮੁੰਡੇ ਫੜ ਲਏ।

ਅਗਲੇ ਦਿਨ ਸਾਊਥਾਲ ਦੇ ਨੌਜਵਾਨਾਂ ਵੱਲੋਂ ਨੈਸ਼ਨਲ ਪ੍ਰੈੱਸ ਵਿੱਚ ਬਿਆਨ ਛਪੇ ਕਿ ਜੇਕਰ ਪੁਲੀਸ ਸਾਡੀ ਹਿਫਾਜ਼ਤ ਨਾ ਕਰੇ ਤਾਂ ਸਾਨੂੰ ਆਪਣੇ ਬਚਾਅ ਦਾ ਖੁਦ ਇੰਤਜ਼ਾਮ ਕਰਨਾ ਹੀ ਪਵੇਗਾ। ਹੋਰ ਨੇਤਾਵਾਂ ਵੱਲੋਂ ਵੀ ਬਿਆਨ ਆਉਣ ਲੱਗੇ ਕਿ ਇਸ ਮੌਕੇ ’ਤੇ ਪੁਲੀਸ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ੍ਹ ਰਹੀ ਹੈ। ਪੁਲੀਸ ਨੂੰ ਫੜੇ ਹੋਏ ਨੌਜਵਾਨ ਰਿਹਾ ਕਰਨੇ ਪਏ।

***

ਸ਼ੁੱਕਰਵਾਰ ਦੀ ਸ਼ਾਮ ਸੀ। ਸਤਿਕਾਰ ਤੇ ਜੀਤੀ ਟੈਲੀਵੀਜ਼ਨ ਦੇਖ ਰਹੇ ਸਨ। ਰਸ਼ਮੀ ਯੂਨੀਵਰਸਟੀ ਤੋਂ ਆਈ ਹੋਈ ਸੀ, ਪਰ ਆਪਣੇ ਕਮਰੇ ਵਿੱਚ ਸੀ। ਜੀਤੀ ਬੋਲੀ, ‘ਜੀ, ਘੜੀ ਦੇਖੋ, ਮੁੰਡਾ ਹਾਲੇ ਤੱਕ ਨਹੀਂ ਮੁੜਿਆ।’’

‘‘ਆ ਜਾਊਗਾ।’’ ਸਤਿਕਾਰ ਨੇ ਬੇਪਰਵਾਹੀ ਨਾਲ ਕਿਹਾ, ਪਰ ਫਿਕਰ ਉਸ ਨੂੰ ਵੀ ਸੀ।

‘‘ਕਿੱਦਾਂ ਦੇ ਪਿਓ ਹੋ ਤੁਸੀਂ? ਅਖੇ ਆ ਜਾਊਗਾ, ਦੇਖੋ, ਉਹਦੀ ਕਾਰ ਵੀ ਘਰ ਖੜ੍ਹੀ ਐ, ਏਨੀ ਦੇਰ ਤਾਂ ਉਹ ਲਾਉਂਦਾ ਨਹੀਂ।’’ ਜੀਤੀ ਨੇ ਆਖਿਆ।

ਸਤਿਕਾਰ ਨੂੰ ਪਤਾ ਸੀ ਕਿ ਅੱਜਕੱਲ੍ਹ ਉਹ ਆਪਣੇ ਸਾਊਥਾਲ ਯੂਥ ਮੂਵਮੈਂਟ ਵਾਲੇ ਦੋਸਤ ਮੁੰਡਿਆਂ ਨਾਲ ਬਹੁਤਾ ਸਮਾਂ ਬਿਤਾਉਂਦਾ ਸੀ। ਉਹ ਸਮਝਦਾ ਸੀ ਕਿ ਸਾਊਥਾਲ ਯੂਥ ਮੂਵਮੈਂਟ ਵਾਲੇ ਸਾਰੇ ਹੀ ਮੁੰਡੇ ਚੰਗੇ ਸਨ। ਉਹ ਗੁਰਦੁਆਰੇ ਦੀ ਪੁਰਾਣੀ ਇਮਾਰਤ ਜਿਸ ਨੂੰ ਹੁਣ ਜਿਮ ਬਣਾ ਦਿੱਤਾ ਗਿਆ ਸੀ, ਉੱਥੇ ਵਰਜਿਸ਼ ਕਰਨ ਜਾਂਦੇ ਸਨ, ਪਰ ਪਿਛਲੇ ਸਾਲਾਂ ਵਿੱਚ ਹੋਣ ਵਾਲੀਆਂ ਸਾਊਥਾਲ ਵਿਚਲੀਆਂ ਘਟਨਾਵਾਂ ਨੇ ਉਨ੍ਹਾਂ ਉੱਪਰ ਕਾਫ਼ੀ ਅਸਰ ਕੀਤਾ ਸੀ। ਇਨ੍ਹਾਂ ਦਿਨਾਂ ਵਿੱਚ ਇੱਕ ਗੱਲ ਹੋਰ ਵੀ ਅਜੀਬ ਹੋਈ ਸੀ। ਬਲੇਅਰ ਪੀਚ ਜੋ ਪੁਲੀਸ ਦੇ ਹਮਲੇ ਵਿੱਚ ਮਾਰਿਆ ਗਿਆ ਸੀ ਉਸ ਦੀ ਮੌਤ ਦੇ ਕਾਰਨ ਤੈਅ ਕਰਨ ਵਾਲੇ ਕੌਰੋਨਰ ਨੇ ਆਪਣੀ ਇੰਕੁਐਸਟ ਵਿੱਚ ਲਿਖ ਦਿੱਤਾ ਸੀ ਕਿ ਬਲੇਅਰ ਪੀਚ ਦੀ ਮੌਤ ਇੱਕ ਹਾਦਸਾ ਸੀ। ਇਸ ਕਾਰਨ ਵੀ ਨੌਜਵਾਨ ਗੁੱਸੇ ਵਿੱਚ ਸਨ। ਇੱਕ ਹੋਰ ਗੁੱਸੇ ਵਾਲੀ ਗੱਲ ਇਹ ਸੀ ਕਿ ਸਤਵਿੰਦਰ ਸੌਂਧ ਨਾਂ ਦੇ ਮੁੰਡੇ ਦੇ ਪੇਟ ’ਤੇ ਤਿੰਨ ਗੋਰਿਆਂ ਨੇ ਸਵਾਸਤਿਕ ਦਾ ਨਿਸ਼ਾਨ ਬਣਾ ਦਿੱਤਾ ਸੀ ਜਿਸ ਨੂੰ ਹਿਟਲਰ ਦਾ ਚਿੰਨ੍ਹ ਮੰਨਿਆ ਜਾਂਦਾ ਹੈ ਤੇ ਨਸਲਵਾਦੀ ਵੀ ਇਸੇ ਚਿੰਨ੍ਹ ਦੀ ਵਰਤੋਂ ਕਰਦੇ ਹਨ। ਸਤਵਿੰਦਰ ਸੌਂਧ ਪੁਲੀਸ ਕੋਲ ਗਿਆ, ਪਰ ਪੁਲੀਸ ਨੇ ਇਸ ਨੂੰ ਉਸ ਦਾ ਪਖੰਡ ਕਹਿ ਕੇ ਨਕਾਰ ਦਿੱਤਾ। ਨੌਜਵਾਨਾਂ ਦੇ ਗੁੱਸੇ ਨੂੰ ਕੋਈ ਸੇਧ ਵੀ ਨਹੀਂ ਸੀ ਮਿਲ ਰਹੀ।

ਲੇਟ ਜਿਹੇ ਘਰ ਦਾ ਦਰਵਾਜ਼ਾ ਖੜਕਿਆ। ਸਤਿਕਾਰ ਨੇ ਉੱਠ ਕੇ ਖੋਲ੍ਹਿਆ ਤਾਂ ਰਾਣਾ ਬਾਹਰ ਖੜ੍ਹਾ ਸੀ। ਉਸ ਨੂੰ ਸਾਹ ਚੜ੍ਹਿਆ ਹੋਇਆ ਸੀ। ਉਸ ਦੀ ਹਾਲਤ ਦੇਖ ਕੇ ਸਤਿਕਾਰ ਡਰ ਗਿਆ। ਰਾਣਾ ਅੰਦਰ ਲੰਘ ਆਇਆ। ਉਸ ਕੋਲੋਂ ਪੈਟਰੋਲ ਦਾ ਮੁਸ਼ਕ ਆ ਰਿਹਾ ਸੀ। ਸਤਿਕਾਰ ਨੇ ਪੁੱਛਿਆ, ‘‘ਸਭ ਠੀਕ ਤਾਂ ਹੈ?’’

‘‘ਹਾਂ ਡੈਡ, ਸਭ ਠੀਕ ਐ।’’ ਉਸ ਨੇ ਕਾਹਲੀ ਨਾਲ ਕਿਹਾ।

ਸਤਿਕਾਰ ਨੇ ਇੱਕ ਪਲ ਲਈ ਉਸ ਵੱਲ ਦੇਖਿਆ ਤੇ ਕਿਹਾ, ‘‘ਤੂੰ ਬਾਥਰੂਮ ਜਾ ਕੇ ਨਹਾ, ਕੱਪੜੇ ਬਦਲ, ਇਨ੍ਹਾਂ ਕੱਪੜਿਆਂ ਨੂੰ ਵਾਸ਼ਿੰਗ ਮਸ਼ੀਨ ਵਿੱਚ ਪਾ ਦੇ।’’

ਰਾਣਾ ਨਹਾ ਕੇ ਲਿਵਿੰਗ ਰੂਮ ਵਿੱਚ ਆ ਗਿਆ। ਜੀਤੀ ਨੇ ਉਸ ਲਈ ਰੋਟੀ ਬਣਾ ਦਿੱਤੀ। ਸਤਿਕਾਰ ਚੋਰੀ-ਚੋਰੀ ਉਸ ਵੱਲ ਦੇਖਦਾ ਹੋਇਆ ਉਸ ਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਉਹ ਸ਼ਾਂਤ ਜਾਪਦਾ ਸੀ।

ਕੁਝ ਦੇਰ ਬਾਅਦ ਟੈਲੀਵੀਜ਼ਨ ਉੱਪਰ ਹੈਂਬਰੋ ਪੱਬ ਨੂੰ ਜਲਦਾ ਹੋਇਆ ਦਿਖਾਇਆ ਜਾ ਰਿਹਾ ਸੀ। ਪੱਬ ’ਤੇ ਉਸ ਦੇ ਆਲੇ ਦੁਆਲੇ ਖੜ੍ਹੀਆਂ ਕਾਰਾਂ ਲਟ-ਲਟ ਬਲ਼ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਕੁਝ ਸ਼ਰਾਰਤੀ ਤੱਤਾਂ ਨੇ ਪੈਟਰੋਲ-ਬੰਬ ਮਾਰ ਕੇ ਪੱਬ ਨੂੰ ਅੱਗ ਲਾ ਦਿੱਤੀ ਹੈ।

ਪੁਲੀਸ ਕਈ ਦਿਨ ਤਫਤੀਸ਼ ਕਰਦੀ ਰਹੀ, ਪਰ ਅੱਗ ਲਾਉਣ ਵਾਲਿਆਂ ਦਾ ਕੁਝ ਪਤਾ ਨਾ ਲੱਗ ਸਕਿਆ। ਜਿਹੜੇ ਸੱਤਰ ਮੁੰਡੇ ਫੜੇ ਸਨ, ਉਹ ਵੀ ਛੱਡਣੇ ਪਏ। ਇਸ ਗੱਲ ਨਾਲ ਇਹ ਜ਼ਰੂਰ ਹੋਇਆ ਕਿ ਮੁੜ ਕੇ ਸਾਊਥਾਲ ਵਿੱਚ ਕੋਈ ਨਸਲਵਾਦੀ ਘਟਨਾ ਨਹੀਂ ਵਾਪਰੀ।

ਅਗਲੇ ਦਿਨ ਵਤਨ ਸ਼ੇਰਗਿੱਲ ਨੇ ਸਤਿਕਾਰ ਨੂੰ ਫੋਨ ਕੀਤਾ, ‘‘ਕਾਮਰੇਡ, ਮਾਰਕਸ ਬਾਬਾ ਆਖਦੈ ਕਿ ਜੇ ਤੁਸੀਂ ਕਿਤੇ ਅਨਿਆਂ ਦੇਖਦੇ ਹੋ ਤਾਂ ਸੰਗਠਿਤ ਹੋਵੋ ਤੇ ਹੱਲਾ ਕਰੋ, …ਸਮਝਦਾਂ! ਏਹਨੂੰ ਕਹਿੰਦੇ ਆ ਐਕਸ਼ਨ, ਤੇਰੀ ਸਭਾ ਵਾਂਗ ਭੈਣਜੀ, ਭੈਣਜੀ‎ ਨਾਲ ਗੱਲ ਨਹੀਂ ਬਣਦੀ।’’

‘‘ਕੀ ਖ਼ਬਰ ਐ ਕਿ ਕਹਾਣੀ ਕਿੱਦਾਂ ਬਣੀ?’’

‘‘ਦੰਤਕਥਾ ਇਹ ਐ ਕਿ ਇਸ ਐਕਸ਼ਨ ਲਈ ਟੂਟੀ ਨੰਗਾ, ਹੋਲੀ ਸਮੋਕ, ਸਾਊਥਾਲ ਯੂਥ ਮੂਵਮੈਂਟ ਵਾਲੇ ਤੇ ਹੋਰ ਸਭ ਇਕੱਠੇ ਹੋ ਗਏ, ਇਹ ਕਹਿੰਦੇ ਬੁੜੇ ਤਾਂ ਸਮਝੌਤਾਵਾਦੀ ਬਣੇ ਰਹਿੰਦੇ ਆ, ਆਪ ਹੀ ਕੁਝ ਕਰਦੇ ਆਂ, …ਸੋ ਕਰ ਦਿੱਤਾ।’’

(ਪ੍ਰਕਾਸ਼ਨਾ ਅਧੀਨ ਨਾਵਲ ‘ਲੈਜੰਡ’ ਦੇ ਅੰਸ਼)
ਈ-ਮੇਲ : harjeetatwal@hotmail.co.uk



News Source link
#ਨਸਲਵਦ #ਇਕ #ਕਹਣ

- Advertisement -

More articles

- Advertisement -

Latest article