ਨਵੀਂ ਦਿੱਲੀ: 29 ਸਾਲਾ ਜਿਮ ਟ੍ਰੇਨਰ ਦਾ ਕਾਤਲ ਪਿਤਾ ਨਿਕਲਿਆ, ਚਾਕੂ ਦੇ 15 ਵਾਰ ਕੀਤੇ

Must read


ਨਵੀਂ ਦਿੱਲੀ, 8 ਮਾਰਚ

ਦੱਖਣੀ ਦਿੱਲੀ ਵਿੱਚ 29 ਸਾਲਾ ਜਿਮ ਟ੍ਰੇਨਰ ਨੂੰ ਉਸ ਦੇ ਪਿਤਾ ਨੇ ਹੀ ਕਥਿਤ ਤੌਰ ‘ਤੇ ਚਾਕੂ ਮਾਰ ਕੇ ਕਤਲ ਕੀਤਾ ਸੀ। ਦਿੱਲੀ ਪੁਲੀਸ ਅਨੁਸਾਰ ਗੌਰਵ ਸਿੰਘਲ ਨੂੰ ਵੀਰਵਾਰ ਨੂੰ ਉਸ ਦੇ ਵਿਆਹ ਤੋਂ ਕੁੱਝ ਘੰਟੇ ਪਹਿਲਾਂ ਰਾਸ਼ਟਰੀ ਰਾਜਧਾਨੀ ਵਿੱਚ ਚਾਕੂ ਮਾਰ ਦਿੱਤਾ ਗਿਆ ਸੀ। ਗੌਰਵ ਸਿੰਘਲ ਦੇ ਪਿਤਾ ਨੇ ਆਪਣੇ ਬੇਟੇ ਦਾ ਕਤਲ ਕੀਤਾ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੂੰ 15 ਵਾਰ ਚਾਕੂ ਮਾਰਿਆ ਗਿਆ ਸੀ। ਹੱਤਿਆ ਤੋਂ ਬਾਅਦ ਉਸ ਦਾ ਪਿਤਾ ਲਾਪਤਾ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿਓ-ਪੁੱਤ ਵਿਚਾਲੇ ਖਾਸੀ ਕੁੜੱਤਣ ਸੀ। ਮੁਲਜ਼ਮ ਨੇ ਪੁਲੀਸ ਨੂੰ ਇਹ ਵੀ ਕਿਹਾ ਹੈ ਕਿ ਉਸ ਨੂੰ ਕੋਈ ਪਛਤਾਵਾ ਨਹੀਂ ਹੈ ਅਤੇ ਉਸ ਨੂੰ ਇਹ ਕੰਮ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ। ਜਾਂਚ ਦੀ ਸ਼ੁਰੂਆਤ ਤੋਂ ਹੀ ਪੁਲੀਸ ਨੂੰ ਇਸ ਕਤਲ ਵਿੱਚ ਮ੍ਰਿਤਕ ਦੇ ਪਿਤਾ ਦੀ ਭੂਮਿਕਾ ਦਾ ਸ਼ੱਕ ਸੀ ਕਿਉਂਕਿ ਉਹ ਘਟਨਾ ਵਾਲੀ ਰਾਤ ਤੋਂ ਹੀ ਫਰਾਰ ਸੀ।



News Source link

- Advertisement -

More articles

- Advertisement -

Latest article