ਨਵੀਂ ਦਿੱਲੀ ਸਟੇਸ਼ਨ ਭਗਦੜ: ‘ਪ੍ਰਯਾਗਰਾਜ ਐਕਸਪ੍ਰੈੈੱਸ ਅਤੇ ਪ੍ਰਯਾਗਰਾਜ ਸਪੈਸ਼ਲ’’ ਰੇਲਗੱਡੀ ਬਾਰੇ ਭੁਲੇਖਾ ਪੈਣ ਕਾਰਨ ਮੱਚੀ ਭਗਦੜ

Must read


ਨਵੀਂ ਦਿੱਲੀ, 16 ਫਰਵਰੀ

ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਦੇ ਘਟਨਾ ਮਗਰੋਂ ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਨੂੰ ਦੋ ਰੇਲਗੱਡੀਆਂ ਵਿਚਾਲੇ ਭੁਲੇਖਾ ਪੈਣ ਕਾਰਨ ਇਹ ਭਗਦੜ ਮੱਚੀ ਸੀ। ਉਨ੍ਹਾਂ ਦੱਸਿਆ ਕਿ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ‘ਪ੍ਰਯਾਗਰਾਜ ਐਕਸਪ੍ਰੈੈੱਸ ਅਤੇ ਪ੍ਰਯਾਗਰਾਜ ਸਪੈਸ਼ਲ’’ ਰੇਲਗੱਡੀ ਬਾਰੇ ਭੁਲੇਖਾ ਪੈ ਗਿਆ ਜਿਸ ਕਾਰਨ ਉਹ ਪਲੈਟਫਾਰਮ ਬਦਲਣ ਲਈ ਭੱਜਣ ਲੱਗ ਪਏ ਅਤੇ ਭਗਦੜ ਮਚ ਗਈ।

ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਇਹ ਭੁਲੇਖਾ ਇਸ ਕਰਕੇ ਪਿਆ ਕਿਉਂਕਿ ਦੋਵਾਂ ਰੇਲਗੱਡੀਆਂ ਦੀ ਮੁੱਢਲੇ ਨਾਮ ‘ਪ੍ਰਯਾਗਰਾਜ’ ਤੋਂ ਅਨਾਊਂਸਮੈਂਟ ਕੀਤੀ ਗਈ ਸੀ। ਰੇਲ ਮੰਤਰਾਲੇ ਨੇ ਕਿਹਾ ਕਿ ਸਟੇਸ਼ਨ ’ਤੇ ਅਨਾਊਂਸਮੈਂਟ ਹੋਈ ਕਿ ਪਲੈਟਫਾਰਮ ਨੰਬਰ 12 ’ਤੇ ‘ਪ੍ਰਯਾਗਰਾਜ ਸਪੈਸ਼ਲ’ ਆਵੇਗੀ, ਇਸ ਕਾਰਨ ਪਲੈੱਟਫਾਰਮ ਨੰਬਰ 14 ’ਤੇ ‘ਪ੍ਰਯਾਗਰਾਜ ਐੱਕਸਪ੍ਰੈੱਸ’ ਦੀ ਉਡੀਕ ਕਰ ਰਹੇ ਯਾਤਰੀ ਘਬਰਾ ਗਏ ਅਤੇ ਉਹ ਪਲੈਟਫਾਰਮ ਨੰਬਰ 12 ਵੱਲੋਂ ਭੱਜਣ ਲੱਗ ਪਏ, ਜਿਸ ਕਾਰਨ ਭਗਦੜ ਮੱਚ ਗਈ, ਜਿਸ ਵਿੱਚ 18 ਜਣਿਆਂ ਦੀ ਮੌਤ ਹੋ ਗਈ। ਘਟਨਾ ’ਚ 27 ਜਣੇ ਜ਼ਖਮੀ ਵੀ ਹੋਏ ਹਨ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋ ਵੱਖ‘ਵੱਖ ਰੇਲਗੱਡੀਆਂ ਸਨ ਪਰ ਇਨ੍ਹਾਂ ਦੇ ਨਾਮ ਰਲਦੇ ਮਿਲਦੇ ਹੋਣ ਕਾਰਨ ਲੋਕ ਇਸ ਵਿੱਚ ਫਰਕ ਨਹੀਂ ਕਰ ਸਕੇ। ਰੇਲਵੇ ਬੋਰਡ ਦੇ ਕਾਰਜਕਾਰੀ ਡਾਇਰੈਕਟਰ (ਸੂਚਨਾ ਤੇ ਪ੍ਰਚਾਰ) ਦਿਲੀਪ ਕੁਮਾਰ ਨੇ ਕਿਹਾ, ‘‘ਮਹਾਂਕੁੰਭ ਕਾਰਨ ਇੱਥੇ ਬਹੁਤ ਜ਼ਿਆਦਾ ਭੀੜ ਹੈ। ਕਈ ਤੋਂ ਇੱਥੋਂ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਪ੍ਰਯਾਗਰਾਜ ਐਕਸਪ੍ਰੈੱਸ ਪਲੈਟਫਾਰਮ ਨੰਬਰ 14 ’ਤੇ ਆਉਣ ਵਾਲੀ ਸੀ ਤੇ ਯਾਤਰੀ ਰੇਲਗੱਡੀ ’ਚ ਚੜ੍ਹਨ ਲਈ ਉਡੀਕ ਕਰ ਰਹੇ ਸਨ।’’ -ਪੀਟੀਆਈ



News Source link

- Advertisement -

More articles

- Advertisement -

Latest article