ਖੇਤਰੀ ਪ੍ਰਤੀਨਿਧਲੁਧਿਆਣਾ, 23 ਦਸੰਬਰ
ਨਵਚੇਤਨਾ ਦੀ ਸਾਲਾਨਾ ਮੀਟਿੰਗ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਸਰਕਟ ਹਾਊਸ ਵਿੱਚ ਕੀਤੀ ਗਈ ਜਿਸ ਵਿੱਚ ਸਾਲ 2025 ਦੀ ਜਾਗਰੂਕਤਾ ਕੈਲੰਡਰ ਮੁੱਖ ਮਹਿਮਾਨ ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਲੁਧਿਆਣਵੀ, ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਲੋਕ ਅਰਪਣ ਕੀਤਾ। ਇਸ ਤੋਂ ਇਲਾਵਾ ਮੀਟਿੰਗ ਵਿੱਚ ਨਵਚੇਤਨਾ ਦੇ ਛੇ ਵਿੰਗ ਵੀ ਮੁੜ ਕਾਇਮ ਕੀਤੇ ਗਏ ਤੇ ਸਾਲ 2025 ਲਈ ਅਹੁਦੇਦਾਰੀਆਂ ਦਿੱਤੀਆਂ ਗਈਆਂ।
ਸ੍ਰੀ ਸੇਖੋਂ ਅਤੇ ਪਰਮਜੀਤ ਸਿੰਘ ਪਨੇਸਰ ਨੇ ਦੱਸਿਆ ਕਿ ਇਸ ਕੈਲੰਡਰ ਵਿੱਚ ਨਸ਼ਿਆਂ, ਬੇਟੀ ਬਚਾਓ, ਬੇਟੀ ਪੜਾਓ, ਵਾਤਾਵਰਨ ਤੇ ਬਾਲ ਮਜ਼ਦੂਰੀ ਬਾਰੇ ਜਾਗਰੂਕ ਕਰਨ ਲਈ ਆਰਟਿਸਟ ਅਮਰ ਸਿੰਘ, ਦਵਿੰਦਰ ਕੌਰ, ਮਨਦੀਪ ਕੌਰ ਕਟੜਾ, ਅਮਨ ਸੋਹਲ ਤੇ ਕਮਲਜੀਤ ਕੌਰ ਵੱਲੋਂ ਬਣਾਈਆਂ ਪੇਂਟਿੰਗਾਂ ਸ਼ਾਮਲ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਾਹੀ ਇਮਾਮ ਅਤੇ ਨਗਰ ਨਿਗਮ ਦੈ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਨਵਚੇਤਨਾ ਵੱਲੋਂ ਸਮਾਜਿਕ ਬੁਰਾਈਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
The post ਨਵਚੇਤਨਾ ਦਾ ਜਾਗਰੂਕਤਾ ਕੈਲੰਡਰ ਲੋਕ ਅਰਪਣ appeared first on Punjabi Tribune.
News Source link
#ਨਵਚਤਨ #ਦ #ਜਗਰਕਤ #ਕਲਡਰ #ਲਕ #ਅਰਪਣ