ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਅੱਜ – Punjabi Tribune

0
170


ਨਵੀਂ ਦਿੱਲੀ, 3 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੰਤਰੀ ਮੰਡਲ ਦੀ ਇਹ ਮੀਟਿੰਗ ਮੋਦੀ ਸਰਕਾਰ  ਦੇ ਦੂਜੇ ਕਾਰਜਕਾਲ ਦੀ ਆਖਰੀ ਮੀਟਿੰਗ ਹੋ ਸਕਦੀ ਹੈ। ਅਪ੍ਰੈਲ-ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਦੀ ਮੀਟਿੰਗ ਸਿਆਸੀ ਤੌਰ ’ਤੇ ਬਹੁਤ ਮਹੱਤਵ ਰੱਖਦੀ ਹੈ। ਚੋਣ ਕਮਿਸ਼ਨ (ਈਸੀ) ਇੱਕ ਦੋ ਹਫ਼ਤਿਆਂ ਵਿੱਚ ਚੋਣ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ। ਇਹ ਮੀਟਿੰਗ ਇੱਥੇ ਚਾਣਕਿਆਪੁਰੀ ਡਿਪਲੋਮੈਟਿਕ ਐਨਕਲੇਵ ਸਥਿਤ ਸੁਸ਼ਮਾ ਸਵਰਾਜ ਭਵਨ ਵਿੱਚ ਹੋਵੇਗੀ।



News Source link