ਨਰਵਾਣਾ ਦੇ ਵਿਧਾਇਕ ਸੁਰਜਾਖੇੜਾ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਕੇਸ ਦਰਜ – Punjabi Tribune

0
167


ਟ੍ਰਿਬਿਊਨ ਨਿਊਜ਼ ਸਰਵਿਸ

ਜੀਂਦ, 29 ਅਗਸਤ

ਜਜਪਾ ਤੋਂ ਅਸਤੀਫਾ ਦੇ ਚੁੱਕੇ ਨਰਵਾਣਾ ਤੋਂ ਵਿਧਾਇਕ ਰਾਮਨਿਵਾਸ ਸੁਰਜਾਖੇੜਾ ਖ਼ਿਲਾਫ਼ ਇੱਥੋਂ ਦੇ ਮਹਿਲਾ ਥਾਣੇ ’ਚ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਗਿਆ ਹੈ। ਕੇਸ ਵਿੱਚ ਵਿਧਾਇਕ ਦੀ ਪਤਨੀ, ਉਸ ਦੇ ਸਾਲੇ ਤੇ ਪੀਏ ਦਾ ਵੀ ਨਾਂ ਦਰਜ ਕੀਤਾ ਗਿਆ ਹੈ।

ਆਪਣੀ ਸ਼ਿਕਾਇਤ ’ਚ ਮਹਿਲਾ ਨੇ ਦੋਸ਼ ਲਾਇਆ ਹੈ ਕਿ ਵਿਧਾਇਕ ਸੁਰਜਾਖੇੜਾ ਨੇ ਕਈ ਸਾਲ ਤੱਕ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ ਅਤੇ ਇਸ ਵਿੱਚ ਵਿਧਾਇਕ ਦੀ ਪਤਨੀ, ਉਸ ਦੇ ਸਾਲੇ, ਪੀਏ ਤੇ ਇੱਕ ਹੋਰ ਵਿਅਕਤੀ ਨੇ ਵੀ ਸਾਥ ਦਿੱਤਾ। ਜੀਂਦ ਮਹਿਲਾ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਵਿਧਾਇਕ ਸੁਰਜਾਖੇੜਾ ਨੇ ਕਿਹਾ ਕਿ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਮਹਿਲਾ ਨੇ ਪੰਜਾਬ ਦੇ ਪਟਿਆਲਾ ’ਚ ਵੀ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਜੋ ਜਾਂਚ ਮਗਰੋਂ ਝੂਠੀ ਪਾਈ ਗਈ। ਉਨ੍ਹਾਂ ਜੀਂਦ ਪੁਲੀਸ ਨੂੰ ਪਟਿਆਲਾ ’ਚ ਉਸ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨਾਲ ਸਬੰਧਤ ਦਸਤਾਵੇਜ਼ ਮੰਗਵਾਉਣ ਲਈ ਕਿਹਾ ਹੈ।



News Source link