29.2 C
Patiāla
Saturday, June 6, 2026

ਨਗਰ ਕੌਂਸਲ: ‘ਆਪ’ ਦੇ ਪ੍ਰੋਗਰਾਮ ਤੋਂ ਪਹਿਲਾਂ ਕਾਂਗਰਸੀ ਪ੍ਰਧਾਨ ਨੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਝੰਡੀ ਦਿਖਾਈ

Must read


ਮਕਬੂਲ ਅਹਿਮਦ

ਕਾਦੀਆਂ, 26 ਫਰਵਰੀ

ਆਮ ਆਦਮੀ ਪਾਰਟੀ ਵੱਲੋਂ ਅੱਜ ਕੂੜਾ ਚੁੱਕਣ ਲਈ ਨਵੀਆਂ ਗੱਡੀਆਂ ਸ਼ਹਿਰ ਨੂੰ ਸਮਰਪਿਤ ਕਰਨ ਦਾ ਪ੍ਰੋਗਰਾਮ ਸਵੇਰੇ 11 ਵਜੇ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਅਤੇ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਾ ਸੀ। ਨਗਰ ਕੌਂਸਲ ਕਾਦੀਆਂ ਵਿੱਚ ਕਾਂਗਰਸ ਦੀ ਕਮੇਟੀ ਹੈ। ਇਸ ਤੋਂ ਪਹਿਲਾਂ ਜਗਰੂਪ ਸਿੰਘ ਸੇਖਵਾਂ ਗੱਡੀਆਂ ਨੂੰ ਹਰੀ ਝੰਡੀ ਵਿਖਾਉਂਦੇ ਕਿ ਨਗਰ ਕੌਂਸਲ ਪ੍ਰਧਾਨ ਨੇਹਾ ਨੇ ਆਪਣੇ ਕੌਂਸਲਰਾਂ ਨਾਲ ਮਿਲ ਕੇ ਕੂੜਾ ਚੁੱਕਣ ਲਈ ਲਿਆਂਦੀਆਂ ਤਿੰਨ ਗੱਡੀਆਂ ਨੂੰ ਹਰੀ ਝੰਡੀ ਦਿਖਾ ਦਿੱਤੀ। ਨਗਰ ਕੌਂਸਲ ਪ੍ਰਧਾਨ ਵੱਲੋਂ ਗੱਡੀਆਂ ਨੂੰ ਝੰਡੀ ਦਿਖਾਉਣ ਕਾਰਨ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਰੱਦ ਹੋ ਗਿਆ। ਇਸ ਸਬੰਧ ਵਿੱਚ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਅੱਜ ਇਹ ਗੱਡੀਆਂ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨ ਦਾ ਪ੍ਰੋਗਰਾਮ ਸੀ, ਜਿਸ ਵਿੱਚ ਉਨ੍ਹਾਂ ਨੇ ਕੌਂਸਲਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ ਪਰ ਇਨ੍ਹਾਂ ਲੋਕਾਂ ਨੇ ਛੋਟੀ ਮਾਨਸਿਕਤਾ ਦਾ ਸਬੂਤ ਦਿੰਦਿਆਂ ਗੱਡੀਆਂ ਨੂੰ ਪਹਿਲਾਂ ਹੀ ਝੰਡੀ ਦਿਖਾ ਦਿੱਤੀ। ਦੂਜੇ ਪਾਸੇ ਜਦੋਂ ਨਗਰ ਕੌਂਸਲ ਦੀ ਪ੍ਰਧਾਨ ਨੇਹਾ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸੇ ਤਰ੍ਹਾਂ ਕਾਰਜਸਾਧਕ ਅਫ਼ਸਰ ਅਰੁਣ ਕੁਮਾਰ ਦਾ ਵੀ ਮੋਬਾਈਲ ਬੰਦ ਆ ਰਿਹਾ ਸੀ।



News Source link

- Advertisement -

More articles

- Advertisement -

Latest article