ਮਨੀਲਾ, 6 ਫਰਵਰੀ
ਅਮਰੀਕੀ ਫੌਜ ਵੱਲੋਂ ਅੱਗੇ ਠੇਕੇ ਉੱਤੇ ਦਿੱਤਾ ਜਹਾਜ਼ ਦੱਖਣੀ ਫਿਲਪੀਨਜ਼ ਵਿਚ ਚੌਲਾਂ ਦੇ ਖੇਤ ਵਿਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਅਮਰੀਕੀ ਸੇਵਾ ਦੇ ਇਕ ਮੈਂਬਰ ਤੇ ਤਿੰਨ ਰੱਖਿਆ ਠੇਕੇਦਾਰਾਂ ਦੀ ਮੌਤ ਹੋ ਗਈ। ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਂਡ ਨੇ ਇਕ ਬਿਆਨ ਵਿਚ ਕਿਹਾ ਕਿ ਹਵਾਈ ਜਹਾਜ਼ ਸਾਡੇ ਫ਼ਿਲਪੀਨੀ ਭਾਈਵਾਲਾਂ ਦੀ ਗੁਜ਼ਾਰਿਸ਼ ’ਤੇ ‘ਇੰਟੈਲੀਜੈਂਸ, ਸੁੱਲ੍ਹਾ ਸਫਾਈ ਤੇ ਸਰਵੇਲੈਂਸ’ ਦੇ ਆਪਣੇ ਨਿਯਮਤ ਮਿਸ਼ਨ ’ਤੇ ਸੀ। ਕਮਾਂਡ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲੀਪੀਨਜ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਜਹਾਜ਼ ਡਿੱਗਣ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਜਹਾਜ਼ ਦੇ ਮਲਬੇ ਵਿਚੋਂ ਚਾਰ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। -ਏਪੀ