ਜੌਹਨਸਬਰਗ, 1 ਜੂਨ
ਅਫਰੀਕਨ ਨੈਸ਼ਨਲ ਕਾਂਗਰਸ ਪਾਰਟੀ ਦੱਖਣੀ ਅਫਰੀਕਾ ਦੇ ਇਤਿਹਾਸਕ ਚੋਣ ਨਤੀਜਿਆਂ ਵਿਚ ਆਪਣਾ ਸੰਸਦੀ ਬਹੁਮਤ ਗੁਆ ਬੈਠੀ। ਇਸ ਪਾਰਟੀ ਨੇ 30 ਸਾਲ ਪਹਿਲਾਂ ਗੋਰੇ ਘੱਟਗਿਣਤੀ ਸ਼ਾਸਨ ਨੂੰ ਹਟਾਕੇ ਸੱਤਾ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਪਹਿਲੀ ਵਾਰ ਪਛੜੀ ਹੈ। ਲਗਪਗ 99 ਫ਼ੀਸਦ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਏਐੱਨਸੀ ਨੂੰ ਸਿਰਫ 40 ਫੀਸਦ ਤੋਂ ਵੱਧ ਵੋਟ ਪ੍ਰਾਪਤ ਹੋਏ ਹਨ। ਚੋਣ ਕਮਿਸ਼ਨ ਨੇ ਅੰਤਿਮ ਨਤੀਜਿਆਂ ਦਾ ਹਾਲੇ ਰਸਮੀ ਐਲਾਨ ਕਰਨਾ ਹੈ।