‘ਦੇਸ਼ ਤਾਂ ਬਚਾਅ ਲਿਆ ਪਰ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਚਾਅ ਸਕਿਆ’ – punjabitribuneonline.com

Must read


ਇੰਫਾਲ, 21 ਜੁਲਾਈ
ਮਨੀਪੁਰ ਵਿੱਚ ਨਗਨ ਕਰ ਕੇ ਘੁਮਾਈਆਂ ਗਈਆਂ ਦੋ ਔਰਤਾਂ ਵਿੱਚ ਇੱਕ ਦਾ ਪਤੀ ਸਾਬਕਾ ਫੌਜੀ ਹੈ ਜਿਸ ਨੇ ਕਾਰਗਿਲ ਜੰਗ ਲੜੀ ਸੀ। ਉਸ ਨੂੰ ਇਸ ਗੱਲ ਦਾ ਝੋਰਾ ਹੈ ਕਿ ਉਸ ਨੇ ਆਪਣੇ ਦੇਸ਼ ਨੂੰ ਤਾਂ ਮਹਿਫੂਜ਼ ਕਰ ਲਿਆ ਪਰ ਆਪਣੀ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਚਾਅ ਸਕਿਆ। ਵੀਡੀਓ ਵਾਇਰਲ ਹੋਣ ਮਗਰੋਂ ਇਸ ਘਟਨਾ ਦੀ ਪੂਰੇ ਦੇਸ਼ ਵਿੱਚ ਨਿਖੇਧੀ ਹੋ ਰਹੀ ਹੈ। ਪੀੜਤ ਔਰਤ ਦਾ ਪਤੀ ਅਸਾਮ ਰੈਜੀਮੈਂਟ ਵਿੱਚ ਸੂਬੇਦਾਰ ਰਿਹਾ ਹੈ। ਉਨ੍ਹਾਂ ਇੱਕ ਹਿੰਦੀ ਨਿਊਜ਼ ਚੈਨਲ ਨੂੰ ਕਿਹਾ, ‘‘ਮੈਂ ਦੇਸ਼ ਲਈ ਕਾਰਗਿਲ ਜੰਗ ਲੜੀ ਅਤੇ ਭਾਰਤੀ ਸ਼ਾਂਤੀ ਸੈਨਾ ਵੱਲੋਂ ਸ੍ਰੀਲੰਕਾ ਵਿੱਚ ਵੀ ਹਿੱਸਾ ਲਿਆ। ਮੈਂ ਦੇਸ਼ ਦੀ ਰੱਖਿਆ ਕੀਤੀ, ਪਰ ਮੈਨੂੰ ਅਫਸੋਸ ਹੈ ਕਿ ਸੇਵਾਮੁਕਤੀ ਮਗਰੋਂ ਮੈਂ ਆਪਣੇ ਘਰ, ਆਪਣੀ ਪਤਨੀ ਅਤੇ ਪਿੰਡ ਵਾਸੀਆਂ ਨੂੰ ਮਹਿਫੂਜ਼ ਨਹੀਂ ਕਰ ਸਕਿਆ… ਮੈਂ ਨਿਰਾਸ਼ਾਂ ਹਾਂ, ਪ੍ਰੇਸ਼ਾਨ ਹਾਂ।’’ -ਪੀਟੀਆਈ



News Source link

- Advertisement -

More articles

- Advertisement -

Latest article