ਦੂਜੇ ਕ੍ਰਿਕਟ ਟੈਸਟ ਦੀ ਦੂਜੀ ਪਾਰੀ: ਬੰਗਲਾਦੇਸ਼ 231 ਦੌੜਾਂ ’ਤੇ ਆਊਟ, ਭਾਰਤ ਦੀ ਹਾਲਤ ਖ਼ਰਾਬ, 4 ਵਿਕਟਾਂ ’ਤੇ 45 ਦੌੜਾਂ

0
181


ਮੀਰਪੁਰ, 24 ਦਸੰਬਰ

ਭਾਰਤ ਨੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਇੱਥੇ ਬੰਗਲਾਦੇਸ਼ ਨੂੰ ਦੂਜੀ ਪਾਰੀ ਵਿਚ 231 ਦੌੜਾਂ ‘ਤੇ ਆਊਟ ਕਰ ਦਿੱਤਾ। ਭਾਰਤ ਨੂੰ ਦੋ ਟੈਸਟ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤਣ ਲਈ 145 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ। ਬੰਗਲਾਦੇਸ਼ ਲਈ ਲਿਟਨ ਦਾਸ ਨੇ ਦੂਜੀ ਪਾਰੀ ਵਿੱਚ ਸਭ ਤੋਂ ਵੱਧ 73 ਦੌੜਾਂ ਬਣਾਈਆਂ। ਭਾਰਤ ਲਈ ਅਕਸ਼ਰ ਪਟੇਲ ਨੇ ਤਿੰਨ ਵਿਕਟਾਂ ਲਈਆਂ।ਇਸ ਦੌਰਾਨ ਅੱਜ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਚਾਰ ਵਿਕਟਾਂ ‘ਤੇ 45 ਦੌੜਾਂ ਬਣਾਈਆਂ ਹਨ। ਭਾਰਤ ਨੂੰ ਜਿੱਤ ਲਈ ਅਜੇ 100 ਦੌੜਾਂ ਦੀ ਲੋੜ ਹੈ ਅਤੇ ਛੇ ਵਿਕਟਾਂ ਬਾਕੀ ਹਨ। ਅਕਸ਼ਰ ਪਟੇਲ 26 ਅਤੇ ਜੈਦੇਵ ਉਨਾਦਕਟ ਤਿੰਨ ਦੌੜਾਂ ਬਣਾ ਕੇ ਖੇਡ ਰਹੇ ਹਨ।





News Source link

LEAVE A REPLY

Please enter your comment!
Please enter your name here