ਮਖਾਣੇ ਇੱਕ ਅਜਿਹਾ ਡਰਾਈ ਫਰੂਟ ਹੈ ਜਿਸਨੂੰ ਸੂਪਰਫੂਡ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਹ ਸਿਰਫ਼ ਸਵਾਦਿਸ਼ਟ ਹੀ ਨਹੀਂ ਹੁੰਦਾ, ਸਗੋਂ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਮਖਾਣੇ ਵਿੱਚ ਪ੍ਰੋਟੀਨ, ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ ਤੇ ਹੋਰ ਕਈ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜਦੋਂ ਮਖਾਣੇ ਦਾ ਸੇਵਨ ਦੁੱਧ ‘ਚ ਉਬਾਲ ਕੇ ਕੀਤਾ ਜਾਂਦਾ ਹੈ ਤਾਂ ਇਸਦੇ ਲਾਭ ਹੋਰ ਵੀ ਵੱਧ ਜਾਂਦੇ ਹਨ। ਖਾਸ ਕਰਕੇ ਜਦੋਂ ਇਹ ਦੁੱਧ ਰਾਤ ਨੂੰ ਸੌਣ ਤੋਂ ਪਹਿਲਾਂ ਪੀਤਾ ਜਾਵੇ, ਤਾਂ ਇਹ ਸਰੀਰ ਤੇ ਮਨ ਦੋਹਾਂ ਨੂੰ ਆਰਾਮ ਦਿੰਦਾ ਹੈ। ਇਹ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿੰਦਾ ਹੈ। ਆਓ ਜਾਣੀਏ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਮਖਾਣੇ ਨੂੰ ਉਬਾਲ ਕੇ ਪੀਣ ਨਾਲ ਕੀ-ਕੀ ਫ਼ਾਇਦੇ ਹੁੰਦੇ ਹਨ।
ਜੋੜਾਂ ਦੇ ਦਰਦ ਤੋਂ ਮਿਲਦੀ ਹੈ ਰਾਹਤ
ਸਾਡੇ ਸਰੀਰ ਦੀ ਤਾਕਤ ਹੱਡੀਆਂ ਦੀ ਮਜ਼ਬੂਤੀ ‘ਤੇ ਨਿਰਭਰ ਕਰਦੀ ਹੈ। ਦੁੱਧ ਵਿੱਚ ਕੈਲਸ਼ੀਅਮ ਵਾਫਰ ਮਾਤਰਾ ਵਿੱਚ ਹੁੰਦਾ ਹੈ, ਜੋ ਕਿ ਹੱਡੀਆਂ ਲਈ ਬਹੁਤ ਜ਼ਰੂਰੀ ਹੈ। ਦੂਜੇ ਪਾਸੇ, ਮਖਾਣੇ ਵਿੱਚ ਮੈਗਨੀਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਚੰਗੀ ਮਾਤਰਾ ਵਿੱਚ ਹੁੰਦੇ ਹਨ। ਜਦੋਂ ਇਹ ਦੋਵਾਂ ਚੀਜ਼ਾਂ ਮਿਲਾ ਕੇ ਪੀਤੀਆਂ ਹਨ, ਤਾਂ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਇਸ ਨਾਲ ਉਮਰ ਵੱਧਣ ਨਾਲ ਆਉਣ ਵਾਲੇ ਜੋੜਾਂ ਦੇ ਦਰਦ ਅਤੇ ਆਸਟਿਓਪੋਰੇਸਿਸ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਗੋਢੇ ਜਾਂ ਪਿੱਠ ਦਰਦ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਲਈ ਦੁੱਧ ਅਤੇ ਮਖਾਣੇ ਦਾ ਇਹ ਕੰਬੀਨੇਸ਼ਨ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ।
ਤਵਚਾ ਅਤੇ ਵਾਲਾਂ ਲਈ ਵੀ ਹੈ ਲਾਭਦਾਇਕ
ਹਰ ਕੋਈ ਚਾਹੁੰਦਾ ਹੈ ਕਿ ਉਸਦੀ ਤਵਚਾ ਚਮਕਦਾਰ ਤੇ ਸਿਹਤਮੰਦ ਹੋਵੇ ਅਤੇ ਵਾਲ ਮਜ਼ਬੂਤ ਤੇ ਖਿੜੇ ਰਹਣ। ਇਸ ਲਈ ਵੱਖ-ਵੱਖ ਪ੍ਰਾਡਕਟਾਂ ਦੀ ਥਾਂ ਜੇਕਰ ਤੁਸੀਂ ਆਪਣੀ ਡਾਇਟ ‘ਤੇ ਧਿਆਨ ਦਿਉ, ਤਾਂ ਵਧੀਆ ਨਤੀਜੇ ਮਿਲ ਸਕਦੇ ਹਨ। ਮਖਾਨਾ ਅਤੇ ਦੁੱਧ ਦੋਹਾਂ ਹੀ ਪ੍ਰੋਟੀਨ, ਵਿਟਾਮਿਨ-ਬੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਇਹ ਤਵਚਾ ਨੂੰ ਨਮੀ ਦਿੰਦੇ ਹਨ ਅਤੇ ਉਸਨੂੰ ਨੌਜਵਾਨ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਨਾਲ ਹੀ, ਜੇਕਰ ਤੁਸੀਂ ਦੁੱਧ ਵਿੱਚ ਮਖਾਣੇ ਉਬਾਲ ਕੇ ਪੀਂਦੇ ਹੋ ਤਾਂ ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਵਾਲ ਝੜਨ ਦੀ ਸਮੱਸਿਆ ਹੌਲੀ-ਹੌਲੀ ਘਟਣ ਲੱਗਦੀ ਹੈ।
ਹਾਰਟ ਨੂੰ ਰੱਖੇ ਤੰਦਰੁਸਤ, ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ
ਦੁੱਧ ਅਤੇ ਮਖਾਣੇ ਦਾ ਸੇਵਨ ਦਿਲ ਦੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ। ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਕੋਲੇਸਟ੍ਰੋਲ ਦੇ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਮਖਾਣੇ ਵਿੱਚ ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ ਵਿੱਚ ਸਹਾਇਕ ਹੈ। ਇਸਦੇ ਨਾਲ, ਦੁੱਧ ਅਤੇ ਮਖਾਣੇ ਦਾ ਕੰਬੀਨੇਸ਼ਨ ਧਮਨੀਆਂ ਨੂੰ ਸਾਫ ਰੱਖਦਾ ਹੈ, ਜਿਸ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਪਾਚਣ ਤੰਤਰ ਨੂੰ ਬਣਾਏ ਮਜ਼ਬੂਤ
ਅੱਜਕੱਲ ਦੀ ਤਿੱਖੀ ਤੇ ਬੇਤਰਤੀਬ ਜ਼ਿੰਦਗੀ ਕਾਰਨ ਗਲਤ ਖੁਰਾਕ ਦੀ ਵਜ੍ਹਾ ਨਾਲ ਪਾਚਣ ਸੰਬੰਧੀ ਸਮੱਸਿਆਵਾਂ ਆਮ ਹੋ ਗਈਆਂ ਹਨ। ਇਹਨਾਂ ਤੋਂ ਛੁਟਕਾਰਾ ਪਾਉਣ ਵਿੱਚ ਮਖਾਣੇ ਵਾਲਾ ਦੁੱਧ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਮਖਾਣੇ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਹੁੰਦਾ ਹੈ, ਜੋ ਪਾਚਣ ਤੰਤਰ ਨੂੰ ਸੁਚੱਜਾ ਰੱਖਣ ਵਿੱਚ ਸਹਾਇਕ ਹੈ। ਜਦੋਂ ਇਸਨੂੰ ਦੁੱਧ ਵਿੱਚ ਉਬਾਲ ਕੇ ਪੀਆ ਜਾਂਦਾ ਹੈ, ਤਾਂ ਇਹ ਪੇਟ ਨੂੰ ਠੰਡਕ ਦਿੰਦਾ ਹੈ ਅਤੇ ਕਬਜ਼, ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਮਖਾਣਾ ਅਤੇ ਦੁੱਧ ਪੇਟ ਨੂੰ ਸਾਫ ਰੱਖਣ ਵਿੱਚ ਮਦਦ ਕਰਦੇ ਹਨ।
ਮਰਦਾਂ ਦਾ ਸਪਰਮ ਕਾਊਂਟ ਵਧਾਉਂਦਾ ਹੈ
ਆਯੁਰਵੇਦ ਵਿੱਚ ਮਖਾਨੇ ਨੂੰ ਇੱਕ ਪ੍ਰਾਕ੍ਰਿਤਿਕ ਉਤੇਜਕ ਮੰਨਿਆ ਗਿਆ ਹੈ। ਇਹ ਮਰਦਾਂ ਵਿੱਚ ਸਪਰਮ ਦੀ ਗਿਣਤੀ ਅਤੇ ਗੁਣਵੱਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਜੇਕਰ ਦੁੱਧ ਵਿੱਚ ਮਖਾਨਾ ਪਾਕੇ ਨਿਯਮਤ ਤੌਰ ‘ਤੇ ਇਸਦਾ ਸੇਵਨ ਕੀਤਾ ਜਾਵੇ, ਤਾਂ ਇਹ ਸੈਕਸ਼ੁਅਲ ਸਿਹਤ ਨੂੰ ਸੁਧਾਰਦਾ ਹੈ ਅਤੇ ਨਾਲ ਹੀ ਥਕਾਵਟ ਅਤੇ ਕਮਜ਼ੋਰੀ ਤੋਂ ਵੀ ਰਾਹਤ ਮਿਲਦੀ ਹੈ।
ਬਲੱਡ ਸ਼ੂਗਰ ਨੂੰ ਰੱਖੇ ਕਾਬੂ ‘ਚ
ਮਖਾਣੇ ਦਾ ਗਲਾਇਸੇਮਿਕ ਇੰਡੈਕਸ ਕਾਫੀ ਘੱਟ ਹੁੰਦਾ ਹੈ, ਜਿਸਦਾ ਮਤਲਬ ਹੈ ਕਿ ਇਹ ਹੌਲੀ-ਹੌਲੀ ਪਚਦਾ ਹੈ ਅਤੇ ਸਰੀਰ ਵਿੱਚ ਹੌਲੇ-ਹੌਲੇ ਗਲੂਕੋਜ਼ ਛੱਡਦਾ ਹੈ। ਇਸ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਬਲੱਡ ਸ਼ੂਗਰ ਵੀ ਸੰਤੁਲਿਤ ਰਹਿੰਦਾ ਹੈ। ਅਜਿਹੇ ਵਿੱਚ ਡਾਇਬਟੀਜ਼ ਦੇ ਮਰੀਜ਼ਾਂ ਲਈ ਮਖਾਣੇ ਵਾਲਾ ਦੁੱਧ ਇੱਕ ਸਿਹਤਮੰਦ ਪੀਣ ਵਾਲਾ ਵਿਕਲਪ ਹੋ ਸਕਦਾ ਹੈ। ਸਿਰਫ਼ ਇਹ ਯਕੀਨੀ ਬਣਾਓ ਕਿ ਇਸ ਵਿੱਚ ਵਾਧੂ ਚੀਨੀ ਨਾ ਪਾਈ ਜਾਵੇ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ‘ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ