ਦੁਨੀਆ ਭਰ ’ਚ ਭਾਰਤ ਬਾਰੇ ਹੋ ਰਹੀ ਹੈ ਚਰਚਾ: ਜੈਸ਼ੰਕਰ – punjabitribuneonline.com

0
187


ਤਿਰੂਵਨੰਤਪੁਰਮ, 6 ਜਨਵਰੀ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਹੁਣ ਆਲਮੀ ਚਰਚਾ ਦਾ ਕੇਂਦਰ ਬਣ ਗਿਆ ਹੈ ਅਤੇ ਸਾਰੇ ਲੋਕ ਪਿਛਲੇ ਦਹਾਕੇ ਦੌਰਾਨ ਦੇਸ਼ ’ਚ ਹੋਏ ਬਦਲਾਅ ਬਾਰੇ ਗੱਲ ਕਰ ਰਹੇ ਹਨ। ਇਥੇ ਵਿਕਸਤ ਸੰਕਲਪ ਭਾਰਤ ਯਾਤਰਾ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਵਿਦੇਸ਼ੀਆਂ ਨੂੰ ਦੱਸਿਆ ਕਿ ਦੇਸ਼ ’ਚ ਬਦਲਾਅ ਪਿਛਲਾ ਵੱਡਾ ਕਾਰਨ ਨਜ਼ਰੀਆ ਹੈ। ‘ਵਿਦੇਸ਼ ਮੰਤਰੀ ਵਜੋਂ ਮੈਂ ਦੁਨੀਆ ਭਰ ’ਚ ਘੁੰਮਦਾ ਹਾਂ। ਦੁਨੀਆ ਅੱਜ ਸਾਡੇ ਬਾਰੇ ਗੱਲ ਕਰ ਰਹੀ ਹੈ।



News Source link