ਦਿੱਲੀ ਹਾੲੀ ਕੋਰਟ ਸਾਬਕਾ ਮੁੱਖ ਮੰਤਰੀ ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਸੁਣਾਏਗੀ ਫ਼ੈਸਲਾ – punjabitribuneonline.com

0
240


ਨਵੀਂ ਦਿੱਲੀ, 3 ਜੁਲਾਈ
ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਆਮ ਆਦਮੀ ਪਾਰਟੀ (ਆਪ) ਦੇ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਅੱਜ ਫੈਸਲਾ ਸੁਣਾਏਗੀ। ਅੱਜ ਸਵੇਰੇ ਅਦਾਲਤ ਦੀ ਵੈੱਬਸਾਈਟ ‘ਤੇ ਸਾਂਝੀ ਕੀਤੀ ਸੂਚੀ ਮੁਤਾਬਕ ਜਸਟਿਸ ਦਿਨੇਸ਼ ਕੁਮਾਰ ਸ਼ਰਮਾ ਬਾਅਦ ਦੁਪਹਿਰ ਸ੍ਰੀ ਸਿਸੋਦੀਆ ਦੀ ਜ਼ਮਾਨਤ ‘ਤੇ ਫੈਸਲਾ ਸੁਣਾਉਣਗੇ। ਸ੍ਰੀ ਸਿਸੋਦੀਆ ਤੋਂ ਇਲਾਵਾ ਅਦਾਲਤ ਉਦਯੋਗਪਤੀ ਅਭਿਸ਼ੇਕ ਬੋਇਨਾਪੱਲੀ, ਬੇਨੋਏ ਬਾਬੂ ਅਤੇ ਵਿਜੇ ਨਾਇਰ ਦੀਆਂ ਪਟੀਸ਼ਨਾਂ ‘ਤੇ ਵੀ ਫੈਸਲਾ ਸੁਣਾਏਗੀ।



News Source link