ਫਗਵਾੜਾ, 12 ਜੂਨ
ਫਗਵਾੜਾ ਅਤੇ ਗੁਰਾਇਆ ਰੇਲ ਸੈਕਸ਼ਨ ਵਿਚਕਾਰ ਅੱਜ ਨਵੀਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ‘ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਇਕ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਹ ਮਾਮਲਾ ਗੁਰੂਗ੍ਰਾਮ ਦੇ ਦੋ ਯਾਤਰੀਆਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ। ਫਗਵਾੜਾ ਦੀ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਪੱਥਰ ਬੱਚਿਆਂ ਵੱਲੋਂ ਸੁੱਟੇ ਜਾ ਸਕਦੇ ਹਨ। ਡੀਐੱਸਪੀ ਮਾਮਲੇ ਵਿੱਚ ਰੇਲਵੇ ਸੁਰੱਖਿਆ ਬਲ ਨਾਲ ਤਾਲਮੇਲ ਕਰ ਰਿਹਾ ਹੈ।