ਦਿੱਲੀ ’ਚ ਬਹਾਲ ਹੋਈ ਪੁਰਾਣੀ ਸ਼ਰਾਬ ਨੀਤੀ, ਸਰਕਾਰੀ ਠੇਕੇ ਖੁੱਲ੍ਹੇ

Must read


ਨਵੀਂ ਦਿੱਲੀ, 1 ਸਤੰਬਰ

ਦਿੱਲੀ ਵਿਚ ਅੱਜ ਤੋਂ ਪੁਰਾਣੀ ਆਬਕਾਰੀ ਨੀਤੀ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜਿਸ ਨਾਲ ਪ੍ਰਾਈਵੇਟ ਠੇਕੇਦਾਰਾਂ ਨੂੰ ਸ਼ਰਾਬ ਦੇ ਪ੍ਰਚੂਨ ਕਾਰੋਬਾਰ ਤੋਂ ਬਾਹਰ ਹੋ ਗਏ ਹਨ ਤੇ ਉਨ੍ਹਾਂ ਦੀ ਥਾਂ ਸਰਕਾਰੀ ਦੁਕਾਨਾਂ ਨੇ ਲੈ ਲਈ ਹੈ। ਆਬਕਾਰੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਵਿੱਚ 300 ਸ਼ਰਾਬ ਦੇ ਠੇਕੇ ਤਿਆਰ ਕੀਤੇ ਗਏ ਹਨ। ਹਾਲਾਂਕਿ ਵਪਾਰ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 240 ਦੇ ਕਰੀਬ ਠੇਕੇ ਪਹਿਲੇ ਦਿਨ ਖੁੱਲ੍ਹਣਗੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਾਈਵੇਟ ਠੇਕੇ ਬੰਦ ਕਰ ਦਿੱਤੇ ਗਏ ਹਨ। ਆਬਕਾਰੀ ਵਿਭਾਗ ਨੇ ਹੁਣ ਤੱਕ ਭਾਰਤ ਵਿੱਚ ਨਿਰਮਿਤ ਵਿਦੇਸ਼ੀ ਸ਼ਰਾਬ ਦੇ ਸਿਰਫ਼ 130 ਬ੍ਰਾਂਡ ਅਤੇ 230 ਵਿਦੇਸ਼ੀ ਬ੍ਰਾਂਡ ਹੀ ਰਜਿਸਟਰ ਕੀਤੇ ਹਨ। ਵਿਭਾਗ ਦਾ ਅੰਦਾਜ਼ਾ ਹੈ ਕਿ ਸਤੰਬਰ ‘ਚ ਰੋਜ਼ਾਨਾ ਕਰੀਬ 12 ਲੱਖ ਬੋਤਲਾਂ ਸ਼ਰਾਬ ਦੀ ਵਿਕਰੀ ਹੋ ਸਕਦੀ ਹੈ ਅਤੇ ਇਸ ਲਈ ਉਸ ਨੇ 40 ਲੱਖ ਤੋਂ ਵੱਧ ਬੋਤਲਾਂ ਦਾ ਇੰਤਜ਼ਾਮ ਕੀਤਾ ਹੈ।



News Source link

- Advertisement -

More articles

- Advertisement -

Latest article