ਖੇਤਰੀ ਪ੍ਰਤੀਨਿਧ
ਪਟਿਆਲਾ, 9 ਫਰਵਰੀ
ਪੰਜਾਬੀ ਯੂਨੀਵਰਸਿਟੀ ਦੇ ਯੂਜੀਸੀ ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਚੱਲ ਰਹੇ ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ ਤਹਿਤ ਡਾ. ਸਿਮਰਜੋਤ ਸਿੰਘ ਸਰੀਂ ਨੇ ਵਿਸ਼ੇਸ਼ ਮਾਹਿਰ ਵਜੋਂ ਸ਼ਿਰਕਤ ਕਰਦਿਆਂ ਦਿਲ ਦੀ ਤੰਦਰੁਸਤੀ, ਦੇਖਭਾਲ ਅਤੇ ਮਜ਼ਬੂਤੀ ਦੇ ਹਵਾਲੇ ਨਾਲ ਭਾਸ਼ਣ ਦਿੱਤਾ।
ਵੱਖ ਵੱਖ ਨੁਕਤਿਆਂ ਉੱਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਮਨੁੱਖ ਨੂੰ ਆਪਣੇ ਦਿਲ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਲਈ ਕਿਹੜੀਆਂ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਦਿਲ ਦੀ ਕਿਸ ਤਰ੍ਹਾਂ ਬਿਹਤਰ ਦੇਖਭਾਲ ਕੀਤੀ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਯੂ.ਜੀ.ਸੀ. ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਡਾ. ਰਮਨ ਮੈਣੀ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਡਾ. ਸਿਮਰਜੋਤ ਸਿੰਘ ਸਰੀਂ ਪਟਿਆਲਾ ਹਾਰਟ ਹਸਪਤਾਲ ਵਿਖੇ ਦਿਲ ਦੇ ਰੋਗਾਂ ਸਬੰਧੀ ਮਾਹਿਰ ਡਾਕਟਰ ਹਨ। ਇਸ ਮੌਕੇ ਡਾ. ਰੇਗੀਨਾ ਮੈਣੀ, ਸੀਨੀਅਰ ਮੈਡੀਕਲ ਅਫਸਰ, ਸਤਵੀਰ ਸਿੰਘ ਗਿੱਲ ਪ੍ਰਿੰਸੀਪਲ ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ, ਹਰਪ੍ਰੀਤ ਸਿੰਘ ਰੰਧਾਵਾ ਵਾਈਸ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ, ਕੋਰਸ ਕੋਆਰਡੀਨੇਟਰ ਡਾ. ਅਨੂਪ ਠਾਕੁਰ ਅਤੇ ਸਹਿ ਕੋਆਰਡੀਨੇਟਰ ਡਾ. ਕਰਮਜੀਤ ਸਿੰਘ ਮੌਜੂਦ ਸਨ।