ਆਯੁਰਵੇਦ ਵਿੱਚ ਤ੍ਰਿਫਲਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਔਸ਼ਧੀ ਮੰਨਿਆ ਗਿਆ ਹੈ। ਇਹ ਤਿੰਨ ਫਲਾਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਆਯੁਰਵੇਦ ਅਨੁਸਾਰ ਇਹ ਤ੍ਰਿਦੋਸ਼ਿਕ ਰਸਾਇਣ ਵਜੋਂ ਜਾਣਿਆ ਜਾਂਦਾ ਹੈ। ਵਾਤ, ਪਿੱਤ ਅਤੇ ਕਫ – ਇਹਨਾਂ ਤਿੰਨਾਂ ਤੋਂ ਰਾਹਤ ਲਈ ਤ੍ਰਿਫਲਾ ਚੂਰਨ ਖਾਣਾ ਲਾਭਕਾਰੀ ਹੁੰਦਾ ਹੈ। ਤ੍ਰਿਫਲਾ ਨੂੰ ਵਰਤਣ ਦੇ ਕਈ ਤਰੀਕੇ ਹਨ, ਪਰ ਜੇ ਤੁਸੀਂ ਇਸਨੂੰ ਹਰ ਰੋਜ਼ ਪਾਣੀ ‘ਚ ਮਿਲਾ ਕੇ ਪੀਂਦੇ ਹੋ ਤਾਂ ਇਹ ਸਰੀਰ ਨੂੰ ਪੂਰੀ ਤਰ੍ਹਾਂ ਡਿਟੌਕਸ ਕਰਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
ਤ੍ਰਿਫਲਾ ਦਾ ਪਾਣੀ ਕਿਵੇਂ ਬਣਾਈਏ
ਤ੍ਰਿਫਲਾ ਦਾ ਪਾਣੀ ਬਣਾਉਣ ਲਈ ਰਾਤ ਨੂੰ ਇੱਕ ਗਿਲਾਸ ਪਾਣੀ ਵਿੱਚ 5 ਤੋਂ 6 ਗ੍ਰਾਮ ਤ੍ਰਿਫਲਾ ਦਾ ਪਾਊਡਰ ਭਿਓਂ ਦਿਓ। ਸਵੇਰੇ ਇਸ ਪਾਣੀ ਨੂੰ ਉਬਾਲ ਲਵੋ ਅਤੇ ਫਿਰ ਛਾਣ ਕੇ ਜਦੋਂ ਇਹ ਹਲਕਾ ਗਰਮ ਰਹਿ ਜਾਵੇ ਤਾਂ ਇਸਨੂੰ ਪੀ ਲਵੋ। ਇਹ ਪਾਣੀ ਸਿਹਤ ਲਈ ਕਈ ਤਰ੍ਹਾਂ ਦੇ ਫਾਇਦੇ ਲੈ ਕੇ ਆਉਂਦਾ ਹੈ। ਤੁਸੀਂ ਚਾਹੋ ਤਾਂ ਤ੍ਰਿਫਲਾ ਦਾ ਪਾਣੀ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਵੀ ਪੀ ਸਕਦੇ ਹੋ। ਹੇਠਾਂ ਜਾਣੋ ਤ੍ਰਿਫਲਾ ਦਾ ਪਾਣੀ ਪੀਣ ਦੇ ਫਾਇਦੇ।
ਕਬਜ਼ ਤੋਂ ਰਾਹਤ
ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਤ੍ਰਿਫਲਾ ਦਾ ਪਾਣੀ ਪੀਣ ਨਾਲ ਠੀਕ ਹੋ ਸਕਦੀ ਹੈ। ਇਹ ਹਰ ਰੋਜ਼ ਪੇਟ ਸਾਫ ਕਰਦਾ ਹੈ ਅਤੇ ਹਾਜ਼ਮੇ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਜੇਕਰ ਹਰ ਰੋਜ਼ ਸਵੇਰੇ ਖਾਲੀ ਪੇਟ ਤ੍ਰਿਫਲਾ ਦਾ ਪਾਣੀ ਪੀਤਾ ਜਾਵੇ ਤਾਂ ਪੇਟ ਪੂਰੀ ਤਰ੍ਹਾਂ ਸਾਫ ਰਹਿਣ ਲੱਗ ਪੈਂਦਾ ਹੈ।
ਵਜ਼ਨ ਘਟਾਉਣ ਵਿੱਚ ਮਦਦ
ਤ੍ਰਿਫਲਾ ਦਾ ਪਾਣੀ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਜਿਸ ਨਾਲ ਚਰਬੀ ਤੇਜ਼ੀ ਨਾਲ ਸੜਦੀ ਹੈ ਅਤੇ ਵਜ਼ਨ ਘਟਾਉਣਾ ਹੋਰ ਵੀ ਆਸਾਨ ਹੋ ਜਾਂਦਾ ਹੈ।
ਐਕਨੇ ਅਤੇ ਵਾਲਾਂ ‘ਤੇ ਅਸਰ
ਚਿਹਰੇ ‘ਤੇ ਨਿਕਲਣ ਵਾਲੇ ਪਿੰਪਲ (ਐਕਨੇ) ਨੂੰ ਦੂਰ ਕਰਨ ਵਿੱਚ ਤ੍ਰਿਫਲਾ ਦਾ ਪਾਣੀ ਲਾਭਕਾਰੀ ਸਾਬਤ ਹੁੰਦਾ ਹੈ। ਇਹ ਸਰੀਰ ਵਿਚ ਮੌਜੂਦ ਵਿਸ਼ਾਕਤ ਤੱਤਾਂ (ਟਾਕਸਿਨਜ਼) ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਸਰੀਰ ਡਿਟੌਕਸ ਹੁੰਦਾ ਹੈ ਅਤੇ ਚਮੜੀ ਸਾਫ ਰਹਿੰਦੀ ਹੈ। ਇਸ ਨਾਲ ਐਕਨੇ ਘੱਟਣ ਲੱਗਦੇ ਹਨ।
ਜੇ ਤ੍ਰਿਫਲਾ ਦੇ ਪਾਣੀ ਨਾਲ ਵਾਲ ਧੋਏ ਜਾਣ ਤਾਂ ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਵਾਲ ਝੜਣ ਤੋਂ ਰੋਕਦਾ ਹੈ। ਇਨ੍ਹਾਂ ਤੋਂ ਇਲਾਵਾ, ਤ੍ਰਿਫਲਾ ਦਾ ਪਾਣੀ ਵਾਲਾਂ ਨੂੰ ਕੁਦਰਤੀ ਤੌਰ ‘ਤੇ ਕਾਲਾ ਬਣਾਉਣ ਵਿੱਚ ਵੀ ਮਦਦ ਕਰਦਾ ਹੈ।
ਤ੍ਰਿਫਲਾ ਦੇ ਪਾਣੀ ਦਾ ਸੇਵਨ ਕਰਨ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਜੇਕਰ ਤੁਸੀਂ ਤ੍ਰਿਫਲਾ ਦਾ ਪਾਣੀ ਹਰ ਰੋਜ਼ ਪੀ ਰਹੇ ਹੋ ਤਾਂ ਇਸ ਦੀ ਮਾਤਰਾ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਜ਼ਿਆਦਾ ਮਾਤਰਾ ਵਿੱਚ ਪੀਣ ਨਾਲ ਡਾਇਰੀਆ ਜਾਂ ਗੈਸਟ੍ਰੋਇੰਟੇਸਟਾਈਨਲ ਸਮੱਸਿਆਵਾਂ ਹੋ ਸਕਦੀਆਂ ਹਨ।
ਜਦੋਂ ਕਿ ਸੁੱਕੀ ਚਮੜੀ ਵਾਲਿਆਂ ਲਈ ਤ੍ਰਿਫਲਾ ਦਾ ਉਪਯੋਗ ਕਰਦੇ ਸਮੇਂ ਚਮੜੀ ‘ਤੇ ਇਸਨੂੰ ਨਾਰੀਅਲ ਦੇ ਤੇਲ ਨਾਲ ਮਿਲਾ ਕੇ ਲਗਾਉਣਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ