ਤਿਰੰਗੇ ਦਾ ਅਪਮਾਨ: ਭਾਰਤ ਵੱਲੋਂ ਬਰਤਾਨਵੀ ਹਾਈ ਕਮਿਸ਼ਨਰ ਤਲਬ

0
246


ਨਵੀਂ ਦਿੱਲੀ, 19 ਮਾਰਚ

ਲੰਡਨ ਵਿੱਚ ਇੱਕ ਰੋਸ ਮੁਜ਼ਾਹਰੇ ਦੌਰਾਨ ਭਾਰਤੀ ਹਾਈ ਕਮਿਸ਼ਨ ’ਤੇ ਲੱਗੇ ਤਿਰੰਗੇ ਨੂੰ ਕੁਝ ਖਾਲਿਸਤਾਨੀ ਤੱਤਾਂ ਵੱਲੋਂ ਪੁੱਟਣ ’ਤੇ ਅੱਜ ਭਾਰਤ ਨੇ ਦਿੱਲੀ ਵਿਚ ਬਰਤਾਨੀਆ ਦੇ ਸਭ ਤੋਂ ਸੀਨੀਅਰ ਰਾਜਦੂਤ ਨੂੰ ਤਲਬ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਮਿਸ਼ਨ ਵਿਚ ਵਾਪਰੀ ਕਥਿਤ ਘਟਨਾ ਬਾਰੇ ਬਰਤਾਨਵੀ ਕੂਟਨੀਤਕ ਕੋਲ ਸਖ਼ਤ ਇਤਰਾਜ਼ ਜਤਾਇਆ ਹੈ। ਵੇਰਵਿਆਂ ਮੁਤਾਬਕ ਅੱਜ ਵਿਦੇਸ਼ ਮੰਤਰਾਲੇ ਨੇ ਯੂਕੇ ਹਾਈ ਕਮਿਸ਼ਨ ਦੇ ਉਪ ਮੁਖੀ ਨੂੰ ਤਲਬ ਕੀਤਾ ਸੀ। ਜਦਕਿ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਘਟਨਾ ਦੀ ਨਿਖੇਧੀ ਕੀਤੀ ਹੈ। –ਪੀਟੀਆਈ





News Source link