ਡੰਪਰ ਨੇ ਐਕਟਿਵਾ ਨੂੰ ਮਾਰੀ ਟੱਕਰ; ਤਿੰਨ ਬੱਚਿਆਂ ਦੀ ਮੌਤ – Punjabi Tribune

Must read


ਰਤਨ ਸਿੰਘ ਢਿੱਲੋਂ

ਅੰਬਾਲਾ, 2 ਦਸੰਬਰ

ਮੁਲਾਣਾ ਥਾਣੇ ਤਹਿਤ ਮੌਜਗੜ੍ਹ ਟੀ-ਪੁਆਇੰਟ ਦੇ ਨੇੜੇ ਇਕ ਓਵਰਲੋਡ ਤੇਜ਼ ਰਫ਼ਤਾਰ ਡੰਪਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਐਕਟਿਵਾ ਸਵਾਰ ਤਿੰਨ ਬੱਚਿਆਂ ਦੀ ਮੌਕੇ ’ਤੇ ਮੌਤ ਹੋ ਗਈ। ਮੁਲਾਣਾ ਪੁਲੀਸ ਨੇ ਮ੍ਰਿਤਕ ਬੱਚੇ ਪਾਰਸ (14) ਦੇ ਪਿਤਾ ਅਮਰਜੀਤ ਨਿਵਾਸੀ ਕਿਰਾਏਦਾਰ ਹਰਿਗੋਬਿੰਦਪੁਰਾ ਕਲੋਨੀ ਬਰਾੜਾ ਦੇ ਬਿਆਨ ’ਤੇ ਅਣਪਛਾਤੇ ਡੰਪਰ ਚਾਲਕ ਖ਼ਿਲਾਫ਼ ਧਾਰਾ 281/106 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਮਰਜੀਤ ਨੇ ਪੁਲੀਸ ਨੂੰ ਦੱਸਿਆ ਕਿ ਉਹ ਨਾਥੀ ਰਾਮ ਨਾਲ ਮੋਟਰ ਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਮੌਜਗੜ੍ਹ-ਮੁਲਾਣਾ ਰੋਡ ’ਤੇ ਟੀ-ਪੁਆਇੰਟ ਦੇ ਨੇੜੇ ਪਹੁੰਚਾ ਤਾਂ ਐਕਟਿਵਾ ਸਵਾਰ ਤਿੰਨ ਬੱਚੇ ਰਜੌਲੀ ਪਿੰਡ ਵੱਲੋਂ ਬਰਾੜਾ ਵੱਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਪਿੱਛੇ ਆ ਰਹੇ ਤੇਜ਼ ਰਫ਼ਤਾਰ ਡੰਪਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਸ ਦੇ ਬੇਟੇ ਪਾਰਸ (14), ਬੇਟੇ ਦੇ ਦੋਸਤਾਂ ਵਿਕਰਾਂਤ ਅਤੇ ਮੋਹਿਤ ਨਿਵਾਸੀ ਸ਼ਿਵ ਕਾਲੋਨੀ ਬਰਾੜਾ ਤਿੰਨਾਂ ਦੀ ਮੌਕੇ ’ਤੇ ਮੌਤ ਹੋ ਗਈ। ਤਿੰਨਾਂ ਦੀ ਉਮਰ 14 ਤੋਂ 17 ਸਾਲ ਦਰਮਿਆਨ ਹੈ।ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਵਿਚ ਸੋਗ ਦਾ ਮਾਹੌਲ ਹੈ। ਪੁਲੀਸ ਨੇ ਬੱਚਿਆਂ ਦੀਆਂ ਲਾਸ਼ਾਂ ਐਮਐਮ ਮੈਡੀਕਲ ਕਾਲਜ ਦੇ ਮੁਰਦਾ ਘਰ ਵਿਚ ਰਖਵਾ ਦਿੱਤੀਆਂ ਹਨ।



News Source link

- Advertisement -

More articles

- Advertisement -

Latest article