ਡੈਨਮਾਰਕ ਓਪਨ: ਲਕਸ਼ੈ ਸੇਨ ਤੇ ਪ੍ਰਣੌਏ ਪ੍ਰੀ-ਕੁਆਰਟਰ ਫਾਈਨਲ ਵਿੱਚ

0
265


ਓਡੈਨਸ: ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਲਕਸ਼ੈ ਸੇਨ ਅਤੇ ਐੱਚ.ਐੈੱਸ. ਪ੍ਰਣੌਏ ਇੱਥੇ ਡੈਨਮਾਰਕ ਓਪਨ ਦੇ ਪੁਰਸ਼ ਸਿੰਗਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਉਧਰ ਸਾਇਨਾ ਨੇਹਵਾਲ ਪਹਿਲੇ ਗੇੜ ਵਿੱਚ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਪਹਿਲੇ ਰਾਊਂਡ ਦੇ ਮੈਚ ਵਿੱਚ ਲਕਸ਼ੈ ਸੇਨ ਨੇ ਇੰਡੋਨੇਸ਼ੀਆ ਦੇ ਐਂਥਨੀ ਸਿਨੀਸੁਕਾ ਗਿਨਟਿੰਗ ਨੂੰ 21-16 21-12 ਨਾਲ ਜਦਕਿ ਐੱਚ.ਐੱਸ. ਪ੍ਰਣੌਏ ਨੇ ਚੀਨ ਦੇ ਝਾਓ ਜੁਨ ਪੇਂਗ ਨੂੰ 21-13 22-20 ਨਾਲ ਹਰਾ ਕੇ ਅਗਲੇ ਦੌਰ ਵਿੱਚ ਜਗ੍ਹਾ ਬਣਾਈ। ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਭਾਰਤੀ ਖਿਡਾਰਨ ਸਾਇਨਾ ਨੇਹਵਾਲ ਨੂੰ ਚੀਨ ਦੀ ਝਾਂਗ ਯੀ ਮੈਨ ਤੋਂ 17-21 21-19 11-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਪੁਰਸ਼ ਡਬਲਜ਼ ਵਰਗ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਪਹਿਲੇ ਦੌਰ ਦੇ ਮੈਚ ਵਿੱਚ ਕੋਰੀਆ ਦੇ ਮਿਨ ਹਿਯੁਕ ਅਤੇ ਸੇਓ ਸੇਯੁੰਗ ਦੀ ਜੋੜੀ ਨੂੰ 21-15 21-19 ਨਾਲ ਮਾਤ ਦਿੱਤੀ। -ਪੀਟੀਆਈ





News Source link

LEAVE A REPLY

Please enter your comment!
Please enter your name here