38.5 C
Patiāla
Tuesday, June 9, 2026

ਡਿਜੀਟਲ ਭੁਗਤਾਨ ਛੇਤੀ ਹੀ ਨਕਦ ਲੈਣ-ਦੇਣ ਨੂੰ ਪਛਾੜ ਦੇਵੇਗਾ: ਮੋਦੀ

Must read


ਨਵੀਂ ਦਿੱਲੀ, 21 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਨੂੰ ਭਾਰਤ ਦੀ ਸਭ ਤੋਂ ਪਸੰਦੀਦਾ ਭੁਗਤਾਨ ਪ੍ਰਣਾਲੀ ਦੱਸਿਆ ਅਤੇ ਕਿਹਾ ਕਿ ਇਹ ਛੇਤੀ ਹੀ ਨਕਦ ਲੈਣ-ਦੇਣ ਨੂੰ ਪਛਾੜ ਦੇਵੇਗਾ। ਆਪਣੇ ਸਿੰਗਾਪੁਰ ਦੇ ਹਮਰੁਤਬਾ ਲੀ ਸਿਆਨ ਲੂੰਗ ਦੀ ਮੌਜੂਦਗੀ ਵਿੱਚ ਯੂਪੀਆਈ ਅਤੇ ਸਿੰਗਾਪੁਰ ਦੀ ਪੇ ਨਾਓ ਪ੍ਰਣਾਲੀ ਦੇ ਵਿਚਕਾਰ ਕਨੈਕਟੀਵਿਟੀ ਦੀ ਸ਼ੁਰੂਆਤ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਭੁਗਤਾਨ ਸੇਵਾ ਯੂਪੀਆਈ ਅਤੇ ਸਿੰਗਾਪੁਰ ਦੀ ਪੇ ਨਾਓ ਪ੍ਰਣਾਲੀ ਦੇ ਵਿੱਚ ਗਠਜੋੜ ਨਵਾਂ ਮੀਲ ਪੱਥਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 ਵਿੱਚ ਯੂਪੀਆਈ ਰਾਹੀਂ 12,6,000 ਅਰਬ ਰੁਪਏ ਤੋਂ ਵੱਧ ਦੇ 74 ਅਰਬ ਲੈਣ-ਦੇਣ ਹੋਏ ਹਨ।



News Source link

- Advertisement -

More articles

- Advertisement -

Latest article