ਡਾ. ਅਰਵਿੰਦ ਲਾਲ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ

Must read


ਬਨੂੜ:

ਚਿਤਕਾਰਾ ਯੂਨੀਵਰਸਿਟੀ ਨੇ ਸਿਹਤ ਸੰਭਾਲ, ਨਵੀਨਤਾ, ਜਨ ਸਿਹਤ ਅਤੇ ਪਰਉਪਕਾਰੀ ਖੇਤਰ ਦੀ ਉੱਨਤੀ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਪਦਮਸ੍ਰੀ ਬ੍ਰਿਗੇਡੀਅਰ ਡਾ: ਅਰਵਿੰਦ ਲਾਲ ਨੂੰ ਡਾਕਟਰ ਆਫ਼ ਲਿਟਰੇਚਰ ਦੀ ਵੱਕਾਰੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ 2009 ਵਿੱਚ ਪਦਮਸ੍ਰੀ, 2021 ਵਿੱਚ ਬਿਜ਼ਨਸ ਸਟੈਂਡਰਡ ਸਟਾਰ ਐੱਸਐੱਮਈ ਆਫ਼ ਦਿ ਈਅਰ ਅਤੇ 2019 ਵਿੱਚ ਹੈਲਥਕੇਅਰ ਵਿੱਚ ਅਰਨਸਟ ਐਂਡ ਯੰਗ ਉਦਯੋਗਪਤੀ ਆਫ਼ ਦਿ ਈਅਰ ਐਵਾਰਡ ਵੀ ਮਿਲ ਚੁੱਕੇ ਹਨ। ਡਾ ਲਾਲ ਨੂੰ ਯੂਨੀਵਰਸਿਟੀ ਵਿੱਚ ਕਰਵਾਏ ਸਮਾਗਮ ਮੌਕੇ ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ: ਅਸ਼ੋਕ ਚਿਤਕਾਰਾ ਨੇ ਆਨਰੇਰੀ ਡਿਗਰੀ ਭੇਟ ਕੀਤੀ। ਪਦਮਸ੍ਰੀ ਬ੍ਰਿਗੇਡੀਅਰ ਡਾ. ਅਰਵਿੰਦ ਲਾਲ ਨੇ ਯੂਨਵਰਸਿਟੀ ਦਾ ਇਸ ਮਾਣ ਲਈ ਧੰਨਵਾਦ ਕੀਤਾ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article