ਡਾਲਰ ਦਾ ਰੁਪਏ ਨੂੰ ਧੋਬੀ ਪਟਕਾ

0
358


ਮੁੰਬਈ: ਅਮਰੀਕਾ ਦੇ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕੀਤੇ ਵਾਧੇ ਮਗਰੋਂ ਭਾਰਤੀ ਰੁਪਿਆ ਅੱਜ ਭਾਲਰ ਦੇ ਮੁਕਾਬਲੇ 90 ਪੈਸੇ ਟੁੱਟ ਕੇ 80.86 ਦੇ ਰਿਕਾਰਡ ਹੇਠਲੇ ਪੱਧਰ ’ਤੇ ਪੁੱਜ ਗਿਆ। ਅੰਤਰਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ਵਿੱਚ ਅੱਜ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 80.27 ਦੇ ਪੱਧਰ ’ਤੇ ਖੁੱਲ੍ਹਿਆ ਸੀ ਤੇ ਦਿਨ ਦੇ ਕਾਰੋਬਾਰ ਦੌਰਾਨ ਇਕ 80.95 ਦੇ ਰਿਕਾਰਡ ਹੇਠਲੇ ਪੱਧਰ ’ਤੇ ਵੀ ਗਿਆ, ਪਰ ਆਖਿਰ ਨੂੰ 90 ਪੈਸੇ ਦੇ ਨੁਕਸਾਨ ਨਾਲ 80.86 ’ਤੇ ਬੰਦ ਹੋਇਆ। ਲੰਘੇ ਦਿਨ ਇਕ ਅਮਰੀਕੀ ਡਾਲਰ ਦੀ ਕੀਮਤ 79.96 ਰੁਪਏ ਸੀ। ਅਮਰੀਕਾ ਦੇ ਸੰਘੀ ਬੈਂਕ ਨੇ ਵਿਆਜ ਦਰਾਂ 3 ਫੀਸਦ ਤੋਂ ਵਧਾ ਕੇ 3.35 ਫੀਸਦ ਕਰ ਦਿੱਤੀਆਂ ਸਨ, ਜੋ 75 ਆਧਾਰ ਅੰਕਾਂ ਦਾ ਵਾਧਾ ਹੈ। -ਪੀਟੀਆਈ



News Source link

LEAVE A REPLY

Please enter your comment!
Please enter your name here