ਡਾਇਮੰਡ ਲੀਗ: ਨੀਰਜ ਚੋਪੜਾ ਨੇ ਸੋਨ ਤਗਮਾ ਜਿੱਤਿਆ

0
246


ਲੁਸਾਨੇ, 27 ਅਗਸਤ

ਓਲੰਪਿਅਕ ਚੈਂਪੀਅਨ ਨੀਰਜ ਚੋਪੜਾ ਪਹਿਲਾ ਭਾਰਤੀ ਅਥਲੀਟ ਹੈ ਜਿਸ ਨੇ 89.08 ਮੀਟਰ ਦੂਰ ਜੈਵਲਿਨ ਥਰੋਅ ਰਾਹੀਂ ਇਥੇ ਡਾਇਮੰਡ ਲੀਗ ਮੁਕਾਬਲਾ ਜਿੱਤਦਿਆਂ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਚੋਪੜਾ ਨੇ ਕਿਹਾ ਕਿ ਇਹ ਜਿੱਤ ਦੇਸ਼ ਲਈ ਕਾਫੀ ਮਹੱਤਤਾ ਰੱਖਦੀ ਹੈ। ਇਸ ਜਿੱਤ ਨਾਲ ਨੀਰਜ ਚੋਪੜਾ ਨੇ 2023 ਵਿਸ਼ਵ ਅਥਲੈਟਿਕਸ ਚੈਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ। ਇਸ ਲੀਗ ਵਿੱਚ ਦੂਜੇ ਨੰਬਰ ’ਤੇ ਰਹੇ ਜੈਕਬ ਵਾਲਡਿਚ ਨੇ 85.88 ਮੀਟਰ ਦੂਰੀ ’ਤੇ ਜੈਵਲਿਨ ਥਰੋਅ ਕੀਤਾ। ਉਸ ਨੇ ਵੀ 2023 ਵਿਸ਼ਵ ਅਥਲੈਟਿਕਸ ਚੈਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ। ਹਾਲ ਹੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਨੀਰਜ਼ ਚੋਪੜਾ ਨੇ ਸ਼ਮੂਲੀਅਤ ਨਹੀਂ ਕੀਤੀ ਸੀ ਕਿਉਂਕਿ ਉਹ ਸੱਟ ਤੋਂ ਉਭਰ ਰਿਹਾ ਸੀ। ਇਸੇ ਦੌਰਾਨ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਨੀਰਜ ਚੋਪੜਾ ਨੇ ਇਸ ਜਿੱਤ ਨਾਲ ਡਾਇਮੰਡ ਲੀਗ ਦੇ ਫਾਈਨਲ ਮੁਕਾਬਲੇ ਵਿੱਚ ਵੀ ਥਾਂ ਪੱਕੀ ਕਰ ਲਈ ਹੈ। ਇਹ ਮੁਕਾਬਲੇ ਸਵਿੱਟਜ਼ਰਲੈਂਡ ਵਿੱਚ 7 ਤੇ 8 ਸਤੰਬਰ ਨੂੰ ਹੋਣਗੇ। – ਪੀਟੀਆਈ





News Source link

LEAVE A REPLY

Please enter your comment!
Please enter your name here