ਡਾਇਮੰਡ ਲੀਗ ’ਚ ਹਿੱਸਾ ਲਵੇਗਾ ਨੀਰਜ

0
251


ਨਵੀਂ ਦਿੱਲੀ: ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਪਿਛਲੇ ਮਹੀਨੇ ਲੱਗੀ ਮਾਮੂਲੀ ਸੱਟ ਤੋਂ ਉੱਭਰ ਚੁੱਕਾ ਹੈ ਅਤੇ 26 ਅਗਸਤ ਨੂੰ ਸਵਿਟਜ਼ਰਲੈਂਡ ਦੇ ਲੌਸੇਨ ਵਿੱਚ ਡਾਇਮੰਡ ਲੀਗ ਮੁਕਾਬਲੇ ’ਚ ਹਿੱਸਾ ਲੈਣ ਲਈ ਤਿਆਰ ਹੈ। ਲੌਸੇਨ ਵਿੱਚ ਵਧੀਆ ਪ੍ਰਦਰਸ਼ਨ ਚੋਪੜਾ ਦੀ 7 ਤੇ 8 ਸਤੰਬਰ ਨੂੰ ਜ਼ਿਊਰਿਖ ਵਿੱਚ ਡਾਇਮੰਡ ਲੀਗ ਦੇ ਫਾਈਨਲ ’ਚ ਜਗ੍ਹਾ ਯਕੀਨੀ ਬਣਾ ਸਕਦਾ ਹੈ ਕਿਉਂਕਿ ਅਜੇ ਉਹ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ। ਚੋਟੀ ਦੇ ਛੇ ਸਥਾਨਾਂ ’ਤੇ ਰਹਿਣ ਵਾਲੇ ਖਿਡਾਰੀ ਜ਼ਿਊਰਿਖ ’ਚ ਹੋਣ ਵਾਲੇ ਫਾਈਨਲ ਵਿੱਚ ਜਗ੍ਹਾ ਬਣਾਉਣਗੇ। ਲੌਸੇਨ ਮੁਕਾਬਲੇ ਦਾ ਆਖਰੀ ਗੇੜ ਹੈ ਜਿਸ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਨੂੰ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ





News Source link

LEAVE A REPLY

Please enter your comment!
Please enter your name here