ਡਬਲਿਊਪੀਐੱਲ: ਰਾਇਲ ਚੈਲੰਜਰਜ਼ ਬੰਗਲੌਰ ਨੇ ਯੂਪੀ ਵਾਰੀਅਰਜ਼ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ

0
224


ਨਵੀ ਮੁੰਬਈ, 15 ਮਾਰਚ

ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਨਿਕਾ ਅਹੂਜਾ ਦੀ ਅਗਵਾਈ ਵਿੱਚ ਬੱਲੇਬਾਜ਼ਾਂ ਦੀ ਦਮਦਾਰ ਖੇਡ ਸਦਕਾ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਟੀ-20 ਮੈਚ ਵਿੱਚ ਬੁੱਧਵਾਰ ਨੂੰ ਇਥੇ ਯੂਪੀ ਵਾਰੀਅਰਜ਼ ਨੂੰ ਪੰਜ ਵਿਕਟਾਂ ਨਾਲ ਮਾਤ ਦੇ ਕੇ ਛੇ ਮੈਚਾਂ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਆਰਸੀਬੀ ਨੇ ਯੁਪੀ ਵਾਰੀਅਰਜ਼ ਨੂੰ 19.3 ਓਵਰਾਂ ਵਿੱਚ 135 ਦੋੜਾਂ ’ਤੇ ਆਊਟ ਕਰਨ ਮਗਰੋਂ 18 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਜੇਤੂ ਟੀਚਾ ਹਾਸਲ ਕਰ ਲਿਆ। -ਪੀਟੀਆਈ





News Source link