ਟੈਨਿਸ: ਫੈਲਿਕਸ ਤੋਂ ਹਾਰ ਕੇ ਨਡਾਲ ਏਟੀਪੀ ਫਾਈਨਲਜ਼ ’ਚੋਂ ਬਾਹਰ

0
221


ਤੂਰਿਨ: ਫੈਲਿਕਸ ਔਗਰ-ਏਲਿਆਸਿਮੇ ਤੋਂ ਹਾਰ ਕੇ 22 ਵਾਰ ਦਾ ਗਰੈਂਡ ਸਲੈਮ ਜੇਤੂ ਰਾਫੇਲ ਨਡਾਲ ਅੱਜ ਏਟੀਪੀ ਫਾਈਨਲਜ਼ ’ਚੋਂ ਬਾਹਰ ਹੋ ਗਿਆ ਹੈ। ਇਸ ਨਾਲ ਇਹ ਖਿਤਾਬ ਜਿੱਤਣ ਦਾ ਉਸ ਦਾ ਸੁਫ਼ਨਾ ਇੱਕ ਵਾਰ ਫਿਰ ਅਧੂਰਾ ਰਹਿ ਗਿਆ ਹੈ। ਉਧਰ ਨੋਵਾਕ ਜੋਕੋਵਿਚ ਅਤੇ ਕੈਸਪਰ ਰੂਡ ਨੇ ਆਖਰੀ ਚਾਰ ਵਿੱਚ ਜਗ੍ਹਾ ਬਣਾ ਲਈ ਹੈ। ਪਹਿਲੀ ਵਾਰ ਇਸ ਟੂਰਨਾਮੈਂਟ ’ਚ ਖੇਡ ਰਹੇ ਫੈਲਿਕਸ ਨੇ ਨਡਾਲ ਨੂੰ 6-3, 6-4 ਨਾਲ ਹਰਾਇਆ। ਗਰੁੱਪ ਗੇੜ ਵਿੱਚ ਇਹ ਉਸ ਦੀ ਲਗਾਤਾਰ ਦੂਜੀ ਹਾਰ ਸੀ। ਇਸ ਤੋਂ ਇਲਾਵਾ ਤੀਜਾ ਦਰਜਾ ਪ੍ਰਾਪਤ ਕੈਸਪਰ ਰੂਡ ਨੇ ਟੇਲਰ ਫਰਿਟਜ਼ ਨੂੰ ਹਰਾ ਕੇ ਨਡਾਲ ਦਾ ਬਾਹਰ ਹੋਣਾ ਤੈਅ ਕਰ ਦਿੱਤਾ। ਇਸ ਨਤੀਜੇ ਨਾਲ ਕਾਰਲੋਸ ਅਲਕਾਰਜ਼ ਦਾ ਸਾਲ ਦੇ ਅਖੀਰ ਵਿੱਚ ਏਟੀਪੀ ਰੈਂਕਿੰਗ ਵਿੱਚ ਸਿਖਰ ’ਤੇ ਬਣੇ ਰਹਿਣਾ ਤੈਅ ਹੈ। ਨੋਵਾਕ ਜੋਕੋਵਿਚ ਨੇ ਰੂਸ ਦੇ ਐਂਡਰੇ ਰੁਬਲੇਵ ਨੂੰ 6-4, 6-1 ਨਾਲ ਹਰਾ ਕੇ ਆਖਰੀ ਚਾਰ ਵਿੱਚ ਜਗ੍ਹਾ ਬਣਾਈ। ਨਡਾਲ ਆਪਣੇ ਕਰੀਅਰ ’ਚ ਦੂਜੀ ਵਾਰ ਲਗਾਤਾਰ ਚਾਰ ਮੈਚ ਹਾਰਿਆ ਹੈ। ਯੂਐਸ ਓਪਨ ਅਤੇ ਪੈਰਿਸ ਤੋਂ ਬਾਅਦ ਇਹ ਉਸ ਦੀ ਲਗਾਤਾਰ ਚੌਥੀ ਹਾਰ ਸੀ। -ਏਪੀ





News Source link

LEAVE A REPLY

Please enter your comment!
Please enter your name here