America News: ਅਮਰੀਕਾ ਦੇ ਟੈਕਸਾਸ ਰਾਜ ਵਿੱਚ ਡਾਲਸ ਦੇ ਉੱਤਰ ਵਿੱਚ ਸਥਿਤ ਕੈਰੋਲਟਨ ਸ਼ਾਪਿੰਗ ਸੈਂਟਰ ਵਿੱਚ ਮੰਗਲਵਾਰ ਨੂੰ ਹੋਈ ਭਿਆਨਕ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 3 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ 69 ਸਾਲਾ ਇੱਕ ਸ਼ੱਕੀ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੈਰੋਲਟਨ ਪੁਲਸ ਚੀਫ਼ ਰੌਬਰਟੋ ਅਰੇਡੋਂਡੋ ਨੇ ਦੱਸਿਆ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਹਮਲਾਵਰ ਪੀੜਤਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਉਨ੍ਹਾਂ ਮੁਤਾਬਕ, “ਇਹ ਇੱਕ ਜਾਣਿਆ-ਪਛਾਣਿਆ ਕਾਰੋਬਾਰੀ ਰਿਸ਼ਤਾ ਸੀ,” ਅਤੇ ਪੁਲਸ ਹਾਲੇ ਵੀ ਹਮਲੇ ਦੇ ਅਸਲ ਕਾਰਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
69 ਸਾਲਾ ਸ਼ੱਕੀ ਦੀ ਪਛਾਣ ਸੇਂਗ ਹਾਨ ਹੋ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਉਸ ਨੂੰ ਘਟਨਾ ਵਾਲੀ ਥਾਂ ਤੋਂ ਲਗਭਗ 4 ਮੀਲ ਦੂਰ ਇੱਕ ਕਰਿਆਨੇ ਦੀ ਦੁਕਾਨ (grocery store) ਤੋਂ ਕਾਬੂ ਕੀਤਾ ਗਿਆ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਸ ਕੋਲ ਕੋਈ ਵਕੀਲ ਹੈ ਜਾਂ ਨਹੀਂ।
ਹੋਰ ਪੜ੍ਹੋ