ਨਿਊਯਾਰਕ, 12 ਜੂਨ
ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਕਰਕੇ ਮੇਜ਼ਬਾਨ ਅਮਰੀਕਾ ਦੀ ਟੀਮ ਅੱਜ ਇਥੇ ਟੀ-20 ਵਿਸ਼ਵ ਕੱਪ ਦੇ ਗਰੁੁੱਪ ਮੁਕਾਬਲੇ ਵਿਚ ਭਾਰਤ ਖਿਲਾਫ਼ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 110 ਦੌੜਾਂ ਹੀ ਬਣਾ ਸਕੀ। ਅਰਸ਼ਦੀਪ ਨੇ 4 ਓਵਰਾਂ ਵਿਚ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਭਾਰਤ ਨੂੰ ਜਿੱਤ ਲਈ 111 ਦੌੜਾਂ ਦਾ ਟੀਚਾ ਮਿਲਿਆ ਹੈ। ਅਮਰੀਕਾ ਵੱਲੋਂ ਐੱਨ.ਕੁਮਾਰ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ। ਭਾਰਤ ਲਈ ਹਾਰਦਿਕ ਪਾਂਡਿਆ ਨੇ ਦੋ ਤੇ ਇਕ ਵਿਕਟ ਅਕਸ਼ਰ ਪਟੇਲ ਦੇ ਹਿੱਸੇ ਆਈ।