ਟੀ-20 ਵਿਸ਼ਵ ਕੱਪ: ਨੀਦਰਲੈਂਡ ਨੇ ਯੂਏਈ ਨੂੰ ਤਿੰਨ ਵਿਕਟਾਂ ਨਾਲ ਹਰਾਇਆ

0
236


ਜੀਲੌਂਗ, 16 ਅਕਤੂਬਰ

ਨੀਦਰਲੈਂਡ ਨੇ ਹੇਠਲੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਦੀ ਸੰਜਮੀ ਪਾਰੀ ਦੀ ਬਦੌਲਤ ਸੰਯੁਕਤ ਅਰਬ ਅਮੀਰਾਤ(ਯੂਏਈ) ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੈਚ ਵਿੱਚ ਇਕ ਗੇਂਦ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਹਰਾ ਦਿੱਤਾ। ਯੂਏਈ ਨੇ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 111 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰ ਰਹੀ ਨੀਦਰਲੈਂਡ ਦੀ ਟੀਮ ਦਾ ਸਕੋਰ ਇਕ ਵੇਲੇ 76/6 ਸੀ। ਸਕੌਟ ਐਡਵਰਡ(ਨਾਬਾਦ 16) ਤੇ ਲੋਗਾਨ ਵੈਨ ਬੀਕ (ਨਾਬਾਦ 4) ਨੇ ਆਖਰੀ ਓਵਰ ਵਿੱਚ ਸੰਜਮ ਨਾਲ ਕੰਮ ਲੈਂਦਿਆਂ ਜਿੱਤ ਆਪਣੀ ਟੀਮ ਦੀ ਝੋਲੀ ਪਾ ਦਿੱਤੀ। ਨਿਊਜ਼ੀਲੈਂਡ ਦੇ ਸਾਬਕਾ ਸੀਮਰ ਕ੍ਰਿਸ ਦੇ ਪੁੱਤਰ ਟਿਮ ਪ੍ਰਿੰਗਲ (15) ਤੇ ਐਡਵਰਡ ਨੇ ਪੰਜ ਓਵਰਾਂ ਵਿੱਚ 27 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਕਰੀਬ ਲਿਆਂਦਾ। ਯੂਏਈ ਲਈ ਜੁਨੈਦ ਸਿੱਦਿਕੀ ਨੇ 24 ਦੌੜਾਂ ਬਦਲੇ ਤਿੰਨ ਵਿਕਟ ਲਏ। ਇਸ ਤੋਂ ਪਹਿਲਾਂ ਯੂਏਈ ਲਈ ਮੁਹੰਮਦ ਵਸੀਮ ਨੇ ਸਭ ਤੋਂ ਵਧ 41 ਦੌੜਾਂ ਬਣਾਈਆਂ। ਨੀਦਰਲੈਂਡ ਲਈ ਬਾਸ ਡੀ ਲੀਡ ਨੇ 19 ਦੌੜਾਂ ਬਦਲੇ ਤਿੰਨ ਵਿਕਟਾਂ ਲਈਆਂ। 





News Source link

LEAVE A REPLY

Please enter your comment!
Please enter your name here