ਟੀ-20 ਵਿਸ਼ਵ ਕੱਪ: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾਇਆ

0
199


ਬ੍ਰਿਸਬਨ, 1 ਨਵੰਬਰ

ਇੰਗਲੈਂਡ ਨੇ ਅੱਜ ਇੱਥੇ ਆਈਸੀਸੀ ਟੀ-20 ਵਿਸ਼ਵ ਕੱਪ ਮੈਚ ਵਿੱਚ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਇੰਗਲੈਂਡ ਦੇ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਛੇ ਵਿਕਟਾਂ ’ਤੇ 159 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੇ ਬੱਲੇਬਾਜ਼ ਗਲੇਨ ਫਿਲਿਪਸ ਨੇ 62 ਅਤੇ ਕਪਤਾਨ ਕੇਨ ਵਿਲੀਅਮਸਨ ਨੇ 40 ਦੌੜਾਂ ਬਣਾਈਆਂ। ਸੈਮ ਕੁਰੇਨ ਅਤੇ ਕ੍ਰਿਸ ਵੋਕਸ ਨੇ ਇੰਗਲੈਂਡ ਲਈ ਦੋ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇੰਗਲੈਂਡ ਨੇ ਕਪਤਾਨ ਜੋਸ ਬਟਲਰ (47 ਗੇਂਦਾਂ ’ਤੇ 73 ਦੌੜਾਂ) ਅਤੇ ਅਲੈਕਸ ਹੇਲਜ਼ (40 ਗੇਂਦਾਂ ’ਤੇ 52 ਦੌੜਾਂ) ਦੀ ਮਦਦ ਨਾਲ ਛੇ ਵਿਕਟਾਂ ’ਤੇ 179 ਦੌੜਾਂ ਬਣਾਈਆਂ।

ਇਸ ਜਿੱਤ ਨਾਲ ਗਰੁੱਪ-1 ਵਿੱਚ ਇੰਗਲੈਂਡ ਸਮੇਤ ਤਿੰਨ ਟੀਮਾਂ ਦੇ ਚਾਰ ਮੈਚਾਂ ਵਿੱਚ ਪੰਜ ਅੰਕ ਹੋ ਗਏ ਹਨ। ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵੀ ਏਨੇ ਹੀ ਅੰਕ ਹਨ। ਬਿਹਤਰ ਨੈੱਟ ਰਨ ਰੇਟ ਕਾਰਨ ਨਿਊਜ਼ੀਲੈਂਡ ਚੋਟੀ ’ਤੇ ਹੈ ਅਤੇ ਇੰਗਲੈਂਡ ਦੂਸਰੇ ਸਥਾਨ ’ਤੇ ਹੈ। ਨਿਊਜ਼ੀਲੈਂਡ ਨੇ ਆਪਣਾ ਪੰਜਵਾਂ ਤੇ ਆਖ਼ਰੀ ਗਰੁੱਪ ਮੈਚ ਚਾਰ ਨਵੰਬਰ ਨੂੰ ਆਇਰਲੈਂਡ ਖ਼ਿਲਾਫ਼ ਖੇਡਣਾ ਹੈ, ਜਦਕਿ ਇੰਗਲੈਂਡ ਦੀ ਟੀਮ ਅਗਲੇ ਦਿਨ ਪੰਜ ਨਵੰਬਰ ਨੂੰ ਸ੍ਰੀਲੰਕਾ ਨਾਲ ਭਿੜੇਗੀ। -ਪੀਟੀਆਈ

 

 





News Source link

LEAVE A REPLY

Please enter your comment!
Please enter your name here