ਟੀ-20 ਲੜੀ: ਅਫ਼ਗਾਨਿਸਤਾਨ ਨੇ ਜ਼ਿੰਬਾਬਵੇ ਨੂੰ 21 ਦੌੜਾਂ ਨਾਲ ਹਰਾਇਆ

0
283


ਹਰਾਰੇ, 13 ਜੂਨ

ਅਫ਼ਗਾਨਿਸਤਾਨ ਨੇ ਜ਼ਿੰਬਾਬਵੇ ਨੂੰ 21 ਦੌੜਾਂ ਨਾਲ ਹਰਾ ਕੇ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਲੀਡ ਹਾਸਲ ਕਰ ਲਈ ਹੈ। ਲੜੀ ਦੇ ਦੂਜੇ ਟੀ-20 ਮੈਚ ਵਿੱਚ ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 170 ਦੌੜਾਂ ਬਣਾਈਆਂ। ਟੀਮ ਵੱਲੋਂ ਨਜੀਬਉਲ ਜ਼ਦਬਾਨ ਨੇ 57 ਦੌੜਾਂ ਤੇ ਕਪਾਤਨ ਮੁਹੰਮਦ ਨਬੀ ਨੇ 43 ਦੌੜਾਂ ਦੀ ਪਾਰੀ ਖੇਡੀ। ਇਸ ਦੇ ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ 7 ਵਿਕਟਾਂ ਗੁਆ ਕੇ ਸਿਰਫ 149 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਸਲਾਮੀ ਬੱਲੇਬਾਜ਼ ਇਨੋਸੈਂਟ ਕੇ. 54 ਦੌੜਾਂ ਤੇ ਸਿਕੰਦਰ ਰਜ਼ਾ ਨੇ 41 ਦੌੜਾਂ ਬਣਾਈਆਂ। ਅਫ਼ਗਾਨਿਸਤਾਨ ਵੱਲੋਂ ਰਾਸ਼ਿਦ ਖ਼ਾਨ ਦੋ ਵਿਕਟਾਂ ਹਾਸਲ ਕੀਤੀਆਂ।  





News Source link

LEAVE A REPLY

Please enter your comment!
Please enter your name here