ਟੀ 20: ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਹਰਾਇਆ – Punjabi Tribune

Must read


ਐਂਟੀਗਾ, 22 ਜੂਨ

ਭਾਰਤ ਨੇ ਅੱਜ ਟੀ 20 ਵਿਸ਼ਵ ਕੱਪ ਦੇ ਸੁਪਰ ਅੱਠ ਦੇ ਇਕ ਮੈਚ ਵਿਚ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਨੇ ਟਾਸ ਜਿੱਤਦਿਆਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਨੇ ਨਿਰਧਾਰਿਤ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 196 ਦੌੜਾਂ ਬਣਾਈਆਂ। ਇਸ ਦੌਰਾਨ ਹਾਰਦਿਕ ਪਾਂਡਿਆ ਨੇ ਹੀ 50 ਦੌੜਾਂ ਬਣਾਈਆਂ। ਉਸ ਨੇ ਸ਼ਿਵਮ ਦੂਬੇ ਨਾਲ 53 ਜਦਕਿ ਅਕਸ਼ਰ ਪਟੇਲ ਨਾਲ 35 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਇਲਾਵਾ ਬਾਕੀ ਬੱਲੇਬਾਜ਼ਾਂ ਨੇ 25 ਤੋਂ 30 ਦੌੜਾਂ ਦਾ ਯੋਗਦਾਨ ਦਿੱਤਾ। ਦੂਜੇ ਪਾਸੇ 197 ਦੌੜਾਂ ਦਾ ਟੀਚਾ ਕਰਨ ਉਤਰੀ ਬੰਗਲਾਦੇਸ਼ ਟੀਮ ਦੇ ਖਿਡਾਰੀ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੇ ਤੇ ਵੀਹ ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ ਸਿਰਫ 146 ਦੌੜਾਂ ਹੀ ਬਣਾ ਸਕੇ।



News Source link

- Advertisement -

More articles

- Advertisement -

Latest article