ਟੀ-20: ਭਾਰਤ ਨੇ ਦੱਖਣੀ ਅਫਰੀਕਾ ਨੂੰ 48 ਦੌੜਾਂ ਨਾਲ ਹਰਾਇਆ

0
282


ਵਿਸ਼ਾਖਾਪਟਨਮ, 14 ਜੂਨ

ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਮੈਚਾਂ ਦੀ ਲੜੀ ਤਹਿਤ ਪੰਜ ਮੈਚ ਖੇਡੇ ਜਾਣੇ ਹਨ ਅਤੇ ਮੰਗਲਵਾਰ ਨੂੰ ਇਸ ਲੜੀ ਦੇ ਤੀਜੇ ਮੈਚ ਵਿੱਚ ਇਥੇ ਭਾਰਤ ਨੇ ਦੱਖਣੀ ਅਫਰੀਕਾ ਨੂੰ 48 ਦੋੜਾਂ ਨਾਲ ਹਰਾ ਕੇ ਇਸ ਸੀਰੀਜ਼ ਵਿੱਚ ਵਾਪਸੀ ਕੀਤੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਗੁਆ ਕੇ 179 ਦੋੜਾਂ ਬਣਾਈਆਂ। ਰਿਤੂਰਾਜ ਗਾਇਕਵਾੜ ਨੇ ਸਭ ਤੋਂ ਵਧ 57 ਦੋੜਾਂ ਬਣਾਈਆਂ। ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਜਿੱਤ ਵਾਸਤੇ 180 ਦੋੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਪੂਰੀ ਟੀਮ 19.1 ਓਵਰਾਂ ਵਿੱਚ 131 ਦੌੜਾਂ ਬਣਾ ਕੇ ਪੈਵੀਲੀਅਨ ਪਰਤ ਗਈ ਤੇ ਮੈਚ ਹਾਰ ਗਈ। -ਪੀਟੀਆਈ





News Source link

LEAVE A REPLY

Please enter your comment!
Please enter your name here