ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਪੱਤਰਕਾਰਾਂ ਦੀ ਜਾਂਚ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 20 ਫਰਵਰੀ

ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਚੰਡੀਗੜ੍ਹ ਦੇ ਸਿਹਤ ਵਿਭਾਗ ਵੱਲੋਂ ਅੱਜ ਸੈਕਟਰ-27 ਸਥਿਤ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ।

ਸਟੇਟ ਟੀਬੀ ਅਧਿਕਾਰੀ ਡਾ.ਰਾਜੇਸ਼ ਰਾਣਾ (ਵਿਚਾਲੇ) ਕੈਂਪ ਦੌਰਾਨ ਪੱਤਰਕਾਰਾਂ ਨੂੰ ਟੀਬੀ ਬਾਰੇ ਜਾਗਰੂਕ ਕਰਦੇ ਹੋਏ। ਫੋਟੋ: ਰਵੀ ਕੁਮਾਰ

ਸਟੇਟ ਟੀਬੀ ਅਧਿਕਾਰੀ ਡਾ. ਰਾਜੇਸ਼ ਕੁਮਾਰ ਰਾਣਾ ਨੇ ਪੱਤਰਕਾਰਾਂ ਨੂੰ ਟੀਬੀ ਵਰਗੀ ਘਾਤਕ ਬਿਮਾਰੀ ਬਾਰੇ ਜਾਣੰੂ ਕਰਵਾਇਆ।

ਕੈਂਪ ਦੌਰਾਨ ਐਕਸਰਾ ਖਿਚਵਾਉਂਦਾ ਹੋਇਆ ਇਕ ਪੱਤਰਕਾਰ।

ਇਸ ਦੇ ਨਾਲ ਹੀ 50 ਦੇ ਕਰੀਬ ਪੱਤਰਕਾਰਾਂ ਦਾ ਚੈਕਅੱਪ ਵੀ ਕੀਤਾ ਗਿਆ ਹੈ ਤੇ ਮੌਕੇ ’ਤੇ ਹੀ ਐਕਸਰੇ ਤੇ ਹੋਰ ਟੈਸਟਾਂ ਦੀ ਸਹੂਲਤ ਦਿੱਤੀ ਗਈ।

ਡਾ. ਰਾਣਾ ਨੇ ਕਿਹਾ ਕਿ ਜੇ ਸਾਨੂੰ ਕਈ ਦਿਨ ਲਗਾਤਾਰ ਖਾਂਸੀ ਹੋਵੇ ਤਾਂ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੱਤਰਕਾਰਾਂ ਨੂੰ ਟੀਬੀ ਦੀ ਬਿਮਾਰੀ ਦੀ ਸਮੇਂ ਸਿਰ ਪਛਾਣ ਲਈ ਇਸ ਦੇ ਲਛਣਾਂ ਅਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਬਾਰੇ ਜਾਗਰੂਕ ਕੀਤਾ।



News Source link

- Advertisement -

More articles

- Advertisement -

Latest article