ਟਿੱਕਾ ਸੋਢੀ ਨੇ ਕੈਨੇਡਾ ਵਿੱਚ ਪੰਜਾਬ ਦਾ ਨਾਂ ਚਮਕਾਇਆ

0
200


ਐੱਸ.ਏ.ਐੱਸ.ਨਗਰ (ਮੁਹਾਲੀ): ਮੁਹਾਲੀ ਦੇ ਜੰਮਪਲ ਅਤੇ ਇਨ੍ਹੀ ਦਿਨੀਂ ਕੈਨੇਡਾ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਵਿੱਚ ਡਿਗਰੀ ਕੋਰਸ ਕਰ ਰਹੇ ਟਿੱਕਾ ਜੈ ਸਿੰਘ ਸੋਢੀ ਨੇ ਕੈਨੇਡਾ ਵਿੱਚ ਹੋਏ ਸ਼ੂਟਿੰਗ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਖਿਡਾਰੀ ਦੇ ਪਿਤਾ ਅਰੁਣਜੋਤ ਸਿੰਘ ਸੋਢੀ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਰੋਡ ਐਂਡ ਗੰਨ ਕਲੱਬ ਵਿੱਚ ਹੋਏ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਜੂਨੀਅਰ ਵਰਗ ਵਿੱਚ ਟਿੱਕਾ ਸੋਢੀ ਨੇ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਟਿੱਕਾ ਸੋਢੀ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਉਸ ਦੇ ਪੰਜਾਬ ਵਿੱਚ ਰਹੇ ਕੋਚ ਸੁਭਾਸ਼ ਰਾਣਾ ਅਤੇ ਲਰਨਿੰਗ ਪਾਥਸ ਸਕੂਲ ਮੁਹਾਲੀ ਦੇ ਡਾਇਰੈਕਟਰ ਰੋਬਿਨ ਅਗਰਵਾਲ ਨੇ ਖੁਸ਼ੀ ਪ੍ਰਗਟ ਕਰਦਿਆਂ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ। -ਖੇਤਰੀ ਪ੍ਰਤੀਨਿਧ



News Source link
#ਟਕ #ਸਢ #ਨ #ਕਨਡ #ਵਚ #ਪਜਬ #ਦ #ਨ #ਚਮਕਇਆ

LEAVE A REPLY

Please enter your comment!
Please enter your name here