ਟਾਹਣਾ ਟੈਂਕਰ ’ਤੇ ਡਿੱਗਿਆ, ਵੱਡਾ ਹਾਦਸਾ ਹੋਣੋਂ ਟਲਿਆ – punjabitribuneonline.com

0
236


ਪਠਾਨਕੋਟ (ਪੱਤਰ ਪ੍ਰੇਰਕ): ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਮਲਿਕਪੁਰ ਕੋਲ ਅੱਜ ਦੁਪਹਿਰ ਲਗਭਗ 12 ਵਜੇ ਸੜਕ ਕਿਨਾਰੇ ਲੱਗੇ ਇੱਕ ਸਫੈਦੇ ਦਾ ਦਰੱਖਤ ਟੁੱਟ ਕੇ ਸੜਕ ’ਤੇ ਖੜ੍ਹੇ ਇੱਕ ਟੈਂਕਰ ਉਪਰ ਜਾ ਡਿੱਗਾ ਜਿਸ ਕਾਰਨ ਟਰੈਫਿਕ ਵੀ ਪ੍ਰਭਾਵਿਤ ਹੋਇਆ। ਇਸ ਤੋਂ ਬਾਅਦ ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਇਕੱਠੇ ਹੋ ਕੇ ਟੁੱਟੇ ਹੋਏ ਦਰੱਖਤ ਦੇ ਟਾਹਣੇ ਨੂੰ ਸੜਕ ਦੇ ਇੱਕ ਕਿਨਾਰੇ ਕਰ ਦਿੱਤਾ ਜਿਸ ਮਗਰੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ। ਜ਼ਿਕਰਯੋਗ ਹੈ ਕਿ ਜਿਸ ਸਮੇਂ ਇਹ ਦਰੱਖਤ ਟੁੱਟ ਕੇ ਡਿੱਗਾ, ਉਸ ਸਮੇਂ ਹਾਈਵੇਅ ’ਤੇ ਚੱਲ ਰਹੇ ਵਾਹਨ ਥੋੜ੍ਹੇ ਪਿੱਛੇ ਸਨ ਤੇ ਅਜਿਹਾ ਨਾ ਹੁੰਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।



News Source link