ਨਿੱਜੀ ਪੱਤਰ ਪ੍ਰੇਰਕ
ਤਲਵੰਡੀ ਭਾਈ, 19 ਮਾਰਚ
ਪਿੰਡ ਪਤਲੀ ਵਿੱਚ ਇੱਕ ਵਿਅਕਤੀ ’ਤੇ ਟਰੈਕਟਰ ਚੜ੍ਹਾ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਪਛਾਣ ਸਿਮਰਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਪਤਲੀ ਵਜੋਂ ਹੋਈ ਹੈ। ਥਾਣਾ ਤਲਵੰਡੀ ਭਾਈ ਦੇ ਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਸਿਮਰਜੀਤ ਸ਼ਾਮੀਂ ਆਪਣੇ ਘਰ ਦੇ ਗੇਟ ਅੱਗੇ ਖੜ੍ਹਾ ਸੀ। ਮੁਲਜ਼ਮ ਗੱਬਰ ਸਿੰਘ ਆਪਣੇ ਇੱਕ ਅਣਪਛਾਤੇ ਸਾਥੀ ਨਾਲ ਟਰੈਕਟਰ ’ਤੇ ਅਸ਼ਲੀਲ ਗਾਣੇ ਵਜਾ ਕੇ ਲੰਘ ਰਿਹਾ ਸੀ। ਮੁਦੱਈ ਵੱਲੋਂ ਰੋਕਣ ’ਤੇ ਮੁਲਜ਼ਮਾਂ ਨੇ ਉਸ ਉੱਤੇ ਟਰੈਕਟਰ ਚੜ੍ਹਾ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੂੰ ਇਲਾਜ ਲਈ ਫ਼ਰੀਦਕੋਟ ਦਾਖ਼ਲ ਕਰਵਾਇਆ ਗਿਆ ਜਦਕਿ ਮੁਲਜ਼ਮ ਫ਼ਰਾਰ ਹਨ। ਇਸ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
News Source link
#ਟਰਕਟਰ #ਚੜਹ #ਕ #ਗਭਰ #ਜਖਮ #ਕਤ