'ਜੱਟ ਦੀ ਕਵੀਨ' ਫ਼ਿਲਮ ਦੀ ਸ਼ੂਟਿੰਗ ਸ਼ੁਰੂ , ਵੱਡੇ ਕੈਨਵਸ਼ 'ਤੇ ਨਜ਼ਰ ਆਉਣਗੇ King В Chouhan    

Must read


Jatt Di Queen  : ਜੱਟ ਦੀ ਕਵੀਨ ਇੱਕ ਨਵੀਂ ਲਹਿਰ ਜਿਸਦਾ ਪੰਜਾਬੀ ਸਿਨੇਮਾ ਨੂੰ ਇੰਤਜ਼ਾਰ ਸੀ। ਪੰਜਾਬੀ ਦਰਸ਼ਕ ਕਈ ਸਾਲਾਂ ਤੋਂ ਇੱਕੋ ਗੱਲ ਕਹਿ ਰਹੇ ਸਨ ਕਿ ਹੁਣ ਉਹੀ ਪੁਰਾਣੀਆਂ ਵਿਆਹ ਵਾਲੀਆਂ ਕਹਾਣੀਆਂ ਨਹੀਂ ਅਤੇ ਜਬਰਦਸਤ ਕਾਮੇਡੀ ਵੀ ਨਹੀਂ।“ਜੱਟ ਦੀ ਕਵੀਨ” ਇਸੇ ਬਦਲਾਅ ਦੀ ਸ਼ੁਰੂਆਤ ਹੈ ਅਤੇ ਫ਼ਿਲਮ ਦੀ ਸ਼ੂਟਿੰਗ ਹੁਣ ਸ਼ੁਰੂ ਹੋ ਚੁੱਕੀ ਹੈ। ਇਸ ਬਦਲਾਅ ਦੇ ਕੇਂਦਰ ਵਿੱਚ ਹਨ ਕਿੰਗ ਬੀ ਚੌਹਾਨ।

ਕਿੰਗ ਬੀ ਚੌਹਾਨ ਇੱਕ ਵੱਖਰੇ ਕਿਸਮ ਦੇ ਹੀਰੋ ਹਨ। ਉਹ ਸਟੀਰੀਓਟਾਈਪ ਨਾਇਕ ਨਹੀਂ ਹਨ। ਉਨ੍ਹਾਂ ਵਿੱਚ ਆਧੁਨਿਕ ਸਟਾਈਲ, ਭਾਵਨਾਤਮਕ ਗਹਿਰਾਈ ਅਤੇ ਮਜ਼ਬੂਤ ਸਕ੍ਰੀਨ ਪ੍ਰਜ਼ੈਂਸ ਹੈ, ਜੋ ਇੱਕ ਨਵੇਂ ਦੌਰ ਦੀ ਸ਼ੁਰੂਆਤ ਦਾ ਸੰਕੇਤ ਦਿੰਦੀ ਹੈ। “ਜੱਟ ਦੀ ਕਵੀਨ” ਵਿੱਚ ਉਹ ਉਹੀ ਹੀਰੋ ਬਣਕੇ ਸਾਹਮਣੇ ਆ ਰਹੇ ਹਨ ,ਜਿਸਦਾ ਪੰਜਾਬੀ ਦਰਸ਼ਕ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਮਜ਼ਬੂਤ ਪਰ ਸੰਵੇਦਨਸ਼ੀਲ, ਸਟਾਈਲਿਸ਼ ਪਰ ਜ਼ਮੀਨ ਨਾਲ ਜੁੜਿਆ ਹੋਇਆ ਅਤੇ ਮਨੋਰੰਜਕ ਹੋਣ ਦੇ ਨਾਲ-ਨਾਲ ਅਰਥਪੂਰਨ ਵੀ।

ਜੱਟ ਦੀ ਕਵੀਨ' ਫ਼ਿਲਮ ਦੀ ਸ਼ੂਟਿੰਗ ਸ਼ੁਰੂ , ਵੱਡੇ ਕੈਨਵਸ਼ 'ਤੇ ਨਜ਼ਰ ਆਉਣਗੇ King В Chouhan    

ਇਹ ਫ਼ਿਲਮ ਪੁਰਾਣੇ ਫ਼ਾਰਮੂਲੇ ਨੂੰ ਚੁਣੌਤੀ ਦਿੰਦੀ ਹੈ ਅਤੇ ਮਨੋਰੰਜਨ ਦਾ ਪੱਧਰ ਉੱਚਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਘਿਸੇ-ਪਿਟੇ ਕਲੀਸ਼ੇ ਪਿੱਛੇ ਰਹਿ ਜਾਂਦੇ ਹਨ ਅਤੇ ਸਾਹਮਣੇ ਆਉਂਦੀ ਹੈ ਇੱਕ ਮਜ਼ਬੂਤ ਕਹਾਣੀ ਅਤੇ ਪ੍ਰਭਾਵਸ਼ਾਲੀ ਕਿਰਦਾਰ। ਕਿੰਗ ਬੀ ਚੌਹਾਨ ਦੇ ਨਾਲ ਰੁੱਮਨ ਅਹਮਦ ਨਜ਼ਰ ਆਵੇਗੀ, ਜੋ ਆਪਣੀ ਖੂਬਸੂਰਤੀ, ਆਤਮਵਿਸ਼ਵਾਸ ਅਤੇ ਦਮਦਾਰ ਸਕ੍ਰੀਨ ਪ੍ਰਜ਼ੈਂਸ ਨਾਲ ਫ਼ਿਲਮ ਵਿੱਚ ਇੱਕ ਤਾਜ਼ਾ ਜੋੜੀ ਲੈ ਕੇ ਆ ਰਹੀਆਂ ਹਨ। ਦੋਨਾਂ ਦੀ ਆਨ-ਸਕ੍ਰੀਨ ਕੈਮਿਸਟਰੀ ਸੁਭਾਵਿਕ ਅਤੇ ਪ੍ਰਭਾਵਸ਼ਾਲੀ ਹੈ, ਜੋ ਦਰਸ਼ਕਾਂ ’ਤੇ ਡੂੰਘਾ ਅਸਰ ਛੱਡਣ ਵਾਲੀ ਹੈ। ਫ਼ਿਲਮ ਵਿੱਚ ਮਨੋਰੰਜਨ ਅਤੇ ਹਲਕਾ-ਫੁਲਕਾ ਹਾਸਾ ਜੋੜਨ ਲਈ ਹਨੀ ਮੱਟੂ, ਨੇਹਾ ਦਿਆਲ, ਪਹੂਲ, ਸੈਮੀ ਗਿੱਲ, ਲੱਕੀ ਕਲਸੀ ਅਤੇ ਡੀਉਸ਼ ਮਹਿਰਾ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦੀ ਮੌਜੂਦਗੀ ਫ਼ਿਲਮ ਨੂੰ ਹੋਰ ਵੀ ਜੀਵੰਤ ਅਤੇ ਮਨੋਰੰਜਕ ਬਣਾਉਂਦੀ ਹੈ।

ਜੱਟ ਦੀ ਕਵੀਨ' ਫ਼ਿਲਮ ਦੀ ਸ਼ੂਟਿੰਗ ਸ਼ੁਰੂ , ਵੱਡੇ ਕੈਨਵਸ਼ 'ਤੇ ਨਜ਼ਰ ਆਉਣਗੇ King В Chouhan    

ਫ਼ਿਲਮ ਨੂੰ ਸੁਮਿਤ ਭੱਟ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਕਹਾਣੀ ਇੱਕ ਪਾਸੇ ਸੱਚੇ ਰੋਮਾਂਸ ਨੂੰ ਦਿਖਾਉਂਦੀ ਹੈ ਤਾਂ ਦੂਜੇ ਪਾਸੇ ਜ਼ਿੰਦਗੀ ਦੇ ਅਸਲੀ ਸੰਘਰਸ਼ਾਂ ਨੂੰ ਵੀ ਸਾਹਮਣੇ ਲਿਆਉਂਦੀ ਹੈ। ਸੁਮਿਤ ਭੱਟ ਦੀ ਕਹਾਣੀ ਕਹਿਣ ਦੀ ਸ਼ੈਲੀ ਸਾਦਗੀ ਅਤੇ ਸ਼ਾਨਦਾਰ ਸਿਨੇਮੇ ਦਾ ਵਧੀਆ ਸੰਤੁਲਨ ਪੇਸ਼ ਕਰਦੀ ਹੈ। ਫ਼ਿਲਮ ਦਾ ਨਿਰਮਾਣ ਪ੍ਰਭ ਗੋਰਾਇਆ ਅਤੇ ਵਿੱਕੀ ਕੰਬੋਜ ਕਰ ਰਹੇ ਹਨ ਅਤੇ ਇਸ ਵਿੱਚ ਉੱਚ ਪੱਧਰ ਦੀ ਪ੍ਰੋਡਕਸ਼ਨ ਵੈਲਯੂ ਦੇਖਣ ਨੂੰ ਮਿਲੇਗੀ। 

ਡਾਇਰੈਕਟਰ ਆਫ ਫੋਟੋਗ੍ਰਾਫੀ ਰਾਹ ਸ਼ਰਮਾ ਫ਼ਿਲਮ ਨੂੰ ਖੂਬਸੂਰਤ ਵਿਜ਼ੂਅਲਜ਼ ਵਿੱਚ ਕੈਦ ਕਰ ਰਹੇ ਹਨ, ਜਦਕਿ ਗਾਣੇ ਅਤੇ ਡਾਂਸ ਸੀਕਵੈਂਸ ਫ਼ਿਲਮ ਨੂੰ ਹੋਰ ਵੀ ਸਟਾਈਲਿਸ਼ ਅਤੇ ਉਰਜਾ ਨਾਲ ਭਰਪੂਰ ਬਣਾਉਣਗੇ। ਫ਼ਿਲਮ ਦਾ ਪਹਿਲਾ ਸ਼ੂਟਿੰਗ ਸ਼ਡਿਊਲ ਭਾਰਤ ਵਿੱਚ ਸ਼ੁਰੂ ਹੋ ਚੁੱਕਾ ਹੈ, ਜੋ ਇਸ ਵੱਡੇ ਸਿਨੇਮਾਈ ਸਫ਼ਰ ਦੀ ਸ਼ੁਰੂਆਤ ਹੈ। ਦੂਜਾ ਸ਼ਡਿਊਲ ਆਸਟ੍ਰੇਲੀਆ ਵਿੱਚ ਸ਼ੂਟ ਕੀਤਾ ਜਾਵੇਗਾ, ਜਿਸ ਨਾਲ ਫ਼ਿਲਮ ਨੂੰ ਅੰਤਰਰਾਸ਼ਟਰੀ ਵਿਸਥਾਰ ਅਤੇ ਵੱਡਾ ਵਿਜ਼ੂਅਲ ਕੈਨਵਸ ਮਿਲੇਗਾ।

ਜੱਟ ਦੀ ਕਵੀਨ' ਫ਼ਿਲਮ ਦੀ ਸ਼ੂਟਿੰਗ ਸ਼ੁਰੂ , ਵੱਡੇ ਕੈਨਵਸ਼ 'ਤੇ ਨਜ਼ਰ ਆਉਣਗੇ King В Chouhan    

ਪੰਜਾਬੀ ਦਰਸ਼ਕੋ, ਹੁਣ ਤੁਹਾਡਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਹੁਣ ਸਮਾਂ ਹੈ ਉਸ ਸਿਨੇਮਾ ਦਾ ਜੋ ਤੁਹਾਡੀਆਂ ਉਮੀਦਾਂ ’ਤੇ ਖਰਾ ਉਤਰਦਾ ਹੈ। ਹੁਣ ਸਮਾਂ ਹੈ ਹਰ ਫਰੇਮ ਦਾ ਆਨੰਦ ਲੈਣ ਦਾ ਅਤੇ ਹੁਣ ਸਮਾਂ ਹੈ ਇਹ ਮਹਿਸੂਸ ਕਰਨ ਦਾ ਕਿ ਤੁਹਾਡੀ ਟਿਕਟ ਸੱਚਮੁੱਚ ਵਸੂਲ ਹੈ। “ਜੱਟ ਦੀ ਕਵੀਨ” ਕਿਸੇ ਲਹਿਰ ਦੇ ਪਿੱਛੇ ਨਹੀਂ ਚੱਲ ਰਹੀ। ਇਹ ਖੁਦ ਇੱਕ ਨਵੀਂ ਲਹਿਰ ਬਣਾਉਣ ਜਾ ਰਹੀ ਹੈ। 

ਹੋਰ ਪੜ੍ਹੋ



News Source link

- Advertisement -

More articles

- Advertisement -

Latest article